ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡੀਨਹੋ ਗ੍ਰਿਫ਼ਤਾਰ

ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਅਤੇ ਵਿਸ਼ਵ ਚੈਂਪੀਅਨ ਰੋਨਾਲਡੀਨਹੋ ਵੱਡੀ ਮੁਸੀਬਤ 'ਚ ਫਸ ਗਏ ਹਨ। ਬਾਰਸੀਲੋਨਾ ਦੇ ਇਸ  ਸਾਬਕਾ ਫੁੱਟਬਾਲਰ ਨੂੰ ਨਕਲੀ ਪਾਸਪੋਰਟ ਨਾਲ ਦੱਖਣੀ ਅਫ਼ਰੀਕਾ ਦੇ ਪੈਰਾਗਵੇ 'ਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਨਾਲਡੀਨਹੋ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਮੈਨੇਜਰ ਰੋਬਰਟੋ ਏਸਿਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
 

ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗਿਲਬਰਟੋ ਫੇਲਟੀਆਸ ਨੇ ਕਿਹਾ ਕਿ ਅਦਾਲਤ ਨੇ ਰੋਨਾਲਡੀਨਹੋ ਨੂੰ ਜਾਅਲੀ ਪਾਸਪੋਰਟ ਨਾਲ ਕਿਸੇ ਹੋਰ ਦੇਸ਼ 'ਚ ਦਾਖਲ ਹੋਣ ਦੇ ਦੋਸ਼ 'ਚ ਜੇਲ ਦੀ ਸਜ਼ਾ ਸੁਣਾਈ ਹੈ। ਰੋਨਾਲਡੀਨਹੋ ਦੇ ਵਕੀਲ ਨੇ ਇਸ ਸਟਾਰ ਫੁੱਟਬਾਲਰ ਲਈ ਕੋਈ ਹੋਰ ਸਜ਼ਾ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ।

 


 

ਪੈਰਾਗਵੇ ਦੇ ਗ੍ਰਹਿ ਮੰਤਰੀ ਯੁਸਲਾਈਡਜ਼ ਓਸੇਵੇਡੋ ਨੇ ਕਿਹਾ ਹੈ ਕਿ ਉਹ ਰੋਨਾਲਡੀਨਹੋ ਦਾ ਸਨਮਾਨ ਕਰਦੇ ਹਨ ਪਰ ਕਾਨੂੰਨ ਦਾ ਸਨਮਾਨ ਹੋਣਾ ਚਾਹੀਦਾ ਹੈ। ਪੈਰਾਗਵੇ ਤੇ ਬ੍ਰਾਜ਼ੀਲ ਦੇ ਮੀਡੀਆ ਨੇ ਦੱਸਿਆ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਰੋਨਾਲਡੀਨਹੋ ਅਤੇ ਉਨ੍ਹਾਂ ਦੇ ਭਰਾ ਨੂੰ ਘਰ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਜੇਲ ਲਿਜਾਇਆ ਗਿਆ।
 

ਦੋਵੇਂ ਭਰਾ ਬੁੱਧਵਾਰ ਨੂੰ ਪੈਰਾਗਵੇ ਪਹੁੰਚੇ ਸਨ। ਦੋਵੇਂ ਇੱਥੇ ਬੱਚਿਆਂ ਦੀ ਚੈਰਿਟੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਆਏ ਸਨ। ਇਸ ਦੌਰਾਨ ਰੋਨਾਲਡੀਨਹੋ ਨੂੰ ਆਪਣੇ ਕਰੀਅਰ 'ਤੇ ਅਧਾਰਤ ਕਿਤਾਬ ਦਾ ਵੀ ਪ੍ਰਚਾਰ ਕਰਨਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ronaldinho arrested in Paraguay amid altered passport