ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਮੀਂਹ ਕਾਰਨ ਬੇਸਿੱਟਾ ਰਿਹਾ ਬੈਂਗਲੋਰ ਅਤੇ ਰਾਜਸਥਾਨ ਦਾ ਮੈਚ

ਆਈਪੀਐਲ 2019 ਦਾ 49ਵਾਂ ਮੁਕਾਬਲਾ ਐਮ ਚਿੰਨਾਸਵਾਮੀ ਸਟੇਡੀਅਮ ਚ ਰਾਇਲ ਚੈਲੰਜਰਸ ਬੈਂਗਲੋਰ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ। ਮੀਂਹ ਕਾਰਨ ਇਹ ਮੈਚ ਬੇਸਿੱਟਾ ਰਿਹਾ। ਮੈਚ ਵਿਚ ਰਾਜਸਥਾਨ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ।

 

ਮੈਚ ਸ਼ੁਰੂ ਹੁੰਦਾ ਇਸ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ। ਮੀਂਹ ਇੰਨਾ ਤੇਜ ਸੀ ਕਿ ਰਾਤ 8 ਵਜੇ ਦਾ ਮੈਚ ਰਾਤ 11:26 ’ਤੇ ਸ਼ੁਰੂ ਹੋ ਸਕਿਆ। ਅੰਪਾਇਰਾਂ ਨੇ ਓਵਰਾਂ ਦੀ ਗਿਣਤੀ ਘਟਾ ਕੇ ਸਿਰਫ 5-5 ਕਰ ਦਿੱਤੀ। ਬੈਂਗਲੋਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਚ ਲਈ ਮਿਲੇ 5 ਓਵਰਾਂ ਚ 7 ਵਿਕਟਾਂ ਤੇ 62 ਰਨ ਬਣਾਏ।

 

ਇਸ ਤੋਂ ਬਾਅਦ ਰਾਜਸਥਾਨ ਨੂੰ ਮੈਚ ਜਿੱਤਣ ਲਈ 30 ਗੇਂਦਾਂ ਚ 63 ਰਨ ਬਣਾਉਣੇ ਸਨ। ਰਾਜਸਥਾਨ ਨੇ 3.2 ਓਵਰਾਂ ਚ ਇਕ ਵਿਕੇਟ ਗੁਆ ਕੇ 41 ਰਨ ਬਣਾ ਲਏ ਸਨ, ਮੀਂਹ ਕਾਰਨ ਪਹਿਲਾਂ ਹੀ ਸਾਢੇ ਤਿੰਨ ਘੰਟੇ ਲੇਟ ਸ਼ੁਰੂ ਹੋਏ ਇਸ ਮੈਚ ਤੋਂ ਦੋਨਾਂ ਟੀਮਾਂ ਨੂੰ 1-1 ਅੰਕ ਮਿਲੇ। ਹੁਣ ਤਕਨੀਕੀ ਤੌਰ ਤੇ ਵੀ ਬੈਂਗਲੋਰ ਦੇ ਪਲੇਅਆਫ਼ ਚ ਪੁੱਜਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਬੈਂਗਲੋਰ 13 ਮੈਚਾਂ ਚ 9 ਅੰਕ ਲੈ ਕੇ ਸਭ ਤੋਂ ਹੇਠਾਂ ਹੈ ਜਦਕਿ ਰਾਜਸਥਾਨ 9 ਮੈਚਾਂ ਚ 11 ਅੰਕ ਲੈ ਕੇ 5ਵੇਂ ਸਥਾਨ ਤੇ ਹੈ।

 

 

ਮੀਂਹ ਕਾਰਨ ਬੇਸਿੱਟਾ ਰਿਹਾ ਬੈਂਗਲੋਰ ਅਤੇ ਰਾਜਸਥਾਨ ਦਾ ਮੈਚ, ਦੋਖੋ ਤਸਵੀਰਾਂ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:royal challegers bangalore vs rajasthan royals match 49 ipl 2019