ICC World Cup 2019: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇਕ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਵੁਣ ਦਾ 16 ਸਾਲਾ ਪੁਰਾਣਾ ਰਿਕਾਰਡ ਇਸ ਵਿਸ਼ਵ ਕੱਪ ਵਿਚ ਵੀ ਬਚ ਗਿਆ। ਲੀਗ ਮੈਚਾਂ ਦੇ ਖਤਮ ਹੋਣ ਸਮੇਂ ਇਸ ਤਰ੍ਹਾਂ ਲਗ ਰਿਹਾ ਸੀ ਕਿ ਸਚਿਨ ਤੇਂਦੁਲਕਰ ਦਾ ਇਹ ਰਿਕਾਰਡ ਟੁਟ ਜਾਵੇਗਾ, ਪ੍ਰੰਤੂ ਸਚਿਨ ਹੀ ਨਹੀਂ 2007 ਵਿਚ ਆਸਟਰੇਲੀਆ ਵਿਚ ਮੈਥੂ ਹੇਡਨ ਦੇ 659 ਦੌੜਾ ਦਾ ਵੀ ਰਿਕਾਰਡ ਬਚ ਗਿਆ।
ਸਚਿਨ ਤੇਂਦੁਲਕਰ ਨੇ 2003 ਦੇ ਵਿਸ਼ਵ ਕੱਪ ਵਿਚ 11 ਮੈਚਾਂ ਵਿਚ 673 ਦੌੜਾਂ ਬਣਾਈਆਂ ਸਨ, ਜਦੋਂ ਕਿ ਮੈਥੂ ਹੇਡਨ ਨੇ 2007 ਵਿਚ ਵਿਸ਼ਵ ਕੱਪ ਵਿਚ 11 ਮੈਚਾਂ ਵਿਚ 659 ਦੌੜਾਂ ਬਣਾਈਆਂ ਸਨ। ਭਾਰਤ ਦੇ ਰੋਹਿਤ ਸ਼ਰਮਾ ਅਤੇ ਆਸਟਰੇਲੀਆ ਦੇ ਡੇਵਿਡ ਵਾਰਨਰ ਕੋਲ ਸਚਿਨ ਅਤੇ ਹੇਡਨ ਤੋਂ ਅੱਗੇ ਜਾਣ ਦਾ ਪੂਰਾ ਮੌਕਾ ਸੀ, ਪ੍ਰੰਤੂ ਇਹ ਦੋਵੇਂ ਹੀ ਬੱਲੇਬਾਜ ਸੈਮੀਫਾਈਨਲ ਵਿਚ ਸਸਤੇ ਵਿਚ ਆਊਟ ਹੋ ਕੇ ਆਪਣੀਆਂ ਆਪਣੀਆਂ ਟੀਮਾਂ ਨੂੰ ਨਿਰਾਸ਼ ਕੀਤਾ।