ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsBAN: ਬੰਗਲਾਦੇਸ਼ ਵਿਰੁੱਧ ਧੋਨੀ ਦੀ ਬੱਲੇਬਾਜ਼ੀ ਬਾਰੇ ਸਚਿਨ ਨੇ ਕੀਤਾ ਇਹ ਕੁਮੈਂਟ

ICC World Cup 2019, India vs Bangladesh: ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਬੰਗਲਾਦੇਸ਼ ਵਿਰੁਧ ਵਿਸ਼ਵ ਕੱਪ (ICC World Cup 2019) ਮੁਕਾਬਲੇ ਵਿੱਚ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਵਿੱਚ ਕੁਝ ਵੀ ਚੀਜ਼ ਗ਼ਲਤ ਨਹੀਂ ਲੱਗੀ ਜਦਕਿ ਉਨ੍ਹਾਂ ਨੇ ਅਫ਼ਗ਼ਨਾਸਿਤਾਨ ਵਿਰੁਧ ਮੈਚ ਵਿੱਚ ਸਾਬਕਾ ਭਾਰਤੀ ਕਪਤਾਨ ਦੀ ਹੋਲੀ ਪਾਰੀ ਦੀ ਆਲੋਚਨਾ ਕੀਤੀ ਸੀ।
 

 

ਤੇਂਦੁਲਕਰ ਦੀ ਤਾਜ਼ਾ ਰਾਏ ਕੁਝ ਦਿਨ ਪਹਿਲਾਂ ਸਾਬਕਾ ਕਪਤਾਨ ਦੀ ਆਲੋਚਨਾ ਤੋਂ ਕਾਫੀ ਵੱਖ ਹੈ ਜਦੋਂ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿਰੁਧ ਇਸੇ ਤਰ੍ਹਾਂ ਦੀ ਪਾਰੀ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਦੀ ਕਮੀ ਉੱਤੇ ਸਵਾਲ ਚੁੱਕੇ ਸਨ।
ਮਹਿੰਦਰ ਸਿੰਘ ਧੋਨੀ ਨੇ ਬੰਗਲਾਦੇਸ਼ ਦੇ ਖਿਲਾਫ਼ ਮੰਗਲਵਾਰ ਨੂੰ ਅੰਤ ਵਿੱਚ 33 ਗੇਂਦਾਂ ਵਿੱਚ 35 ਦੌੜਾਂ ਬਣਾਈਆਂ ਜਿਸ ਨਾਲ ਅੰਤਿਮ 10 ਓਵਰਾਂ ਵਿੱਚ ਭਾਰਤ ਨੇ ਕੇਵਲ 63 ਦੌੜਾਂ ਹੀ ਜੋੜੀਆਂ। 

 

 

ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਹੋਲੀ ਪਾਰੀ ਦੀ ਆਲੋਚਨਾ ਕੀਤੀ ਪਰ ਤੇਂਦੁਲਕਰ ਨੇ ਕਿਹਾ ਕਿ ਇਹ ਭਾਰਤ ਲਈ ਅਹਿਮ ਪਾਰੀ ਸੀ।

 

ਸਚਿਨ ਤੇਂਦੁਲਕਰ ਨੇ ਇੰਡੀਆ ਟੂਡੇ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਅਹਿਮ ਪਾਰੀ ਸੀ ਅਤੇ ਉਸ ਨੇ ਉਹੀ ਕੀਤਾ ਜੋ ਟੀਮ ਲਈ ਸਹੀ ਸੀ। ਜੇਕਰ ਉਹ 50ਵੇਂ ਓਵਰ ਤੱਕ ਕਰੀਜ ਉੱਤੇ ਰਹਿੰਦਾ ਹੈ ਤਾਂ ਉਹ ਖੇਡ ਰਹੇ ਦੂਜੇ ਖਿਡਾਰੀਆਂ ਦੀ ਮਦਦ ਕਰ ਸਕਦਾ ਹੈ। ਉਸ ਨਾਲ ਜਿਹਾ ਕਰਨ ਦੀ ਉਮੀਦ ਸੀ ਅਤੇ ਉਸ ਨੇ ਉਹੀ ਕੀਤਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sachin tendulkar comments on ms dhoni inning against Bangladesh in icc world cup 2019