ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ਲੈਂਡ ’ਚ ਮੈਚ ਖੇਡਦਿਆਂ ਭਾਰਤੀ ਮੂਲ ਦੇ ਗੇਂਦਬਾਜ਼ ਦੀ ਮੌਤ

ਨਿਊਜ਼ਲੈਂਡ ’ਚ ਮੈਚ ਖੇਡਦਿਆਂ ਭਾਰਤੀ ਮੂਲ ਦੇ ਗੇਂਦਬਾਜ਼ ਦੀ ਮੌਤ

ਭਾਰਤੀ ਕ੍ਰਿਕਟ ਟੀਮ ਨੇ ਨਿਊਜੀਲੈਂਡ ਵਿਚ ਧਮਾਕੇਦਾਰ ਵਨਡੇ ਸੀਰੀਜ਼ ਜਿੱਤਕੇ ਭਾਰਤੀਆਂ ਨੂੱ ਵੱਡੀ ਖੁਸ਼ੀ ਦਿੱਤੀ ਹੈ। ਪ੍ਰੰਤੂ ਇਸ ਖੁਸ਼ੀ ਦੇ ਬਾਅਦ ਉਸੇ ਨਿਊਜ਼ਲੈਂਡ ਤੋਂ ਇਕ ਬਹੁਤ ਬੁਰੀ ਖਬਰ ਆਈ ਹੈ ਕਿ ਨਿਊਜ਼ਲੈਂਡ ਦੇ ਇਕ ਕ੍ਰਿਕਟ ਮੈਚ ਵਿਚ ਖੇਡਦੇ ਹੋਏ ਭਾਰਤੀ ਮੂਲ ਦੇ ਗੇਂਦਬਾਜ ਦੀ ਮੌਤ ਹੋ ਗਈ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੈਚ ਦੌਰਾਨ ਅਚਾਨਕ ਕ੍ਰਿਕਟਰ ਦੀ ਸਿਹਤ ਵਿਗੜ ਗਈ, ਜਿਸਦੇ ਬਾਅਦ ਉਸ ਨੂੰ ਸ਼ਾਹ ਲੈਣ ਵਿਚ ਮੁਸ਼ਕਲ ਦਿਕਤ ਆਉਣ ਲੱਗੀ ਅਤੇ ਦੇਖਦੇ ਹੀ ਦੇਖਦੇ ਉਹ ਜ਼ਮੀਨ ਉਤੇ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ। ਕ੍ਰਿਕਟਰ ਦਾ ਨਾਮ ਹਰੀਸ਼ ਗੰਗਾਧਰਨ ਹੈ, ਜੋ ਗ੍ਰੀਨ ਆਈਲੈਂਡ ਕ੍ਰਿਕਟ ਕਲੱਬ ਦੀ ਸੈਕਿੰਡ ਗ੍ਰੇਡ ਟੀਮ ਲਈ ਖੇਡਦਾ ਸੀ।

 

33 ਸਾਲਾ ਗੰਗਾਧਰਨ ਦੀ ਮੌਤ ਡੁਨੇਡੀਨ ਦੇ ਸਨੀਵੇਲ ਸਪੋਰਟਸ ਸੈਂਟਰ ਉਤੇ ਖੇਡੇ ਜਾ ਰਹੇ ਮੈਚ ਵਿਚ ਹੋਈ। ਮੈਚ ਵਿਚ ਗੰਗਾਧਰਨ ਦੋ ਓਵਰ ਗੇਂਦਬਾਜੀ ਕਰ ਚੁੱਕੇ ਸਨ।  ਜ਼ਿਕਰਯੋਗ ਹੈ ਕਿ ਗੰਗਾਧਰਨ ਟੀਮ ਲਈ ਗੇਂਦਬਾਜੀ ਅਤੇ ਬੱਲੇਬਾਜ਼ੀ ਦੋਵਾਂ ਵਿਚ ਸ਼ੁਰੂਆਤੀ ਕਰਦੇ ਸਨ। ਗੰਗਾਧਰਨ ਗ੍ਰੀਨ ਆਈਲੈਂਡ ਵੱਲੋਂ 6 ਸੀਜਨ ਤੋਂ ਖੇਡ ਰਹੇ ਸਨ ਅਤੇ ਉਹ ਭਾਰਤ ਦੇ ਕੋਚੀ ਦੇ ਰਹਿਣ ਵਾਲੇ ਹਨ, ਜੋ ਕਿ ਪੰਜ ਸਾਲ ਪਹਿਲਾਂ ਹੀ ਨਿਊਜਲੈਂਡ ਜਾ ਕੇ ਰਹਿਣ ਲੱਗ ਗਏ ਸਨ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਨਿਊਜਲੈਂਡ ਦੇ ਅਖਬਾਰਾਂ ਵਿਚ ਵੀ ਇਸ ਭਾਰਤੀ ਮੂਲ ਦੇ ਕ੍ਰਿਕਟਰ ਦੀ ਮੌਤ ਦੀ ਖਬਰ ਪ੍ਰਕਾਸ਼ਤ ਹੋਈ ਹੈ। ਗ੍ਰੀਨ ਆਈਲੈਂਡ ਕ੍ਰਿਕਟ ਕਲੱਬ ਦੇ ਪ੍ਰਧਾਨ ਜਾਨ ਮੋਏਲ ਨੇ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਮੈਨੂੰ ਇਸ ਹਾਦਸੇ ਦਾ ਬਹੁਤ ਦੁਖ ਹੈ ਅਤੇ ਮੇਰਾ ਦਿਲ ਇਸ ਖਬਰ ਦੀ ਪੁਸ਼ਟੀ ਕਰਨ ਦੌਰਾਨ ਟੁੱਟਿਆ ਹੋਇਆ ਹੈ ਕਿ ਗ੍ਰੀਨ ਆਈਲੈਂਡ ਕ੍ਰਿਕਟ ਕਲੱਬ ਦੇ ਹਰੀਸ਼ ਗੰਗਾਧਰਨ ਨੂੰ ਹਰ ਕੋਸ਼ਿਸ਼ ਦੇ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sad news indian origin club cricketer hareesh gangadharan died during match in new zealand