ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਈਨਾ ਨੇਹਵਾਲ ਨੇ ਤੈਅ ਮਿਤੀ ਤੋਂ 2 ਦਿਨ ਪਹਿਲਾਂ ਚੁੱਪ ਚਪੀਤਿਆਂ ਕੀਤਾ ਵਿਆਹ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੇ ਭਾਰਤ ਦੇ ਬੈਡਮਿੰਟਨ ਖਿਡਾਰੀ ਪਰੁਪੱਲੀ ਕਸ਼ਅੱਪ ਨਾਲ ਵਿਆਹ ਕਰ ਲਿਆ ਹੈ। ਸਾਈਨਾ ਨੇ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ।

 

ਦਰਅਸਲ ਸਾਈਨਾ ਨੇ ਵਿਆਹ ਦੀ ਮਿਤੀ 16 ਦਸੰਬਰ ਤੈਅ ਕੀਤੀ ਸੀ ਪਰ ਉਨ੍ਹਾਂ ਨੇ ਆਪਣੇ ਟਵੀਟਰ ਖਾਤੇ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, ਬੈਸਟ ਮੈਚ ਆਫ਼ ਮਾਈ ਲਾਈਫ਼, ਜਸਟ ਮੈਰੀਡ। ਮਤਲਬ ਇਹ ਮੇਰੇ ਕਰਿਅਰ ਦਾ ਸਭ ਤੋਂ ਬੇਹਤਰੀਨ ਮੈਚ, ਹੁਣੇ ਹੁਣੇ ਵਿਆਹ ਦੇ ਰਿਸ਼ਤੇ ਚ ਬੱਝੀ ਗਈ।

 

ਹਾਲਾਂਕਿ ਸਭ ਤੋਂ ਹੈਰਾਨੀ ਗੱਲ ਇਹ ਹੈ ਕਿ ਸਾਈਨਾ ਨੇ ਆਪਣੀ ਵਿਆਹ ਦੀ ਤਰੀਕ ਤੋਂ 2 ਦਿਨ ਪਹਿਲਾਂ ਹੀ ਵਿਆਹ ਕਿਉਂ ਕਰ ਲਿਆ। ਸਾਈਨਾ ਦੇ ਅਚਾਨਕ ਚੁੱਕੇ ਗਏ ਇਸ ਕਦਮ ਨਾਲ ਉਨ੍ਹਾਂ ਦੇ ਫ਼ੈਂਜ਼ ਬੇਹੱਦ ਹੈਰਾਨ ਹਨ। ਸਾਈਨਾ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ 16 ਦਸਬੰਰ ਦੀ ਤੈਅ ਮਿਤੀ ਤੋਂ ਪਹਿਲਾਂ 14 ਦਸੰਬਰ ਨੂੰ ਚੁੱਪ ਚਪੀਤੇ ਢੰਗ ਨਾਲ ਉਨ੍ਹਾਂ ਨੇ ਆਖਰ ਵਿਆਹ ਕਿਉਂ ਕਰ ਲਿਆ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saina Nehwal got married with Parupalli Kashyap 2 days before date