ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਨੇ ਕੀਤਾ ਵਾਪਸੀ ਦਾ ਐਲਾਨ, ਜਨਵਰੀ 'ਚ ਪਰਤੇਗੀ ਟੈਨਿਸ ਕੋਰਟ 'ਤੇ

ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਕਿਹਾ ਕਿ ਜਨਵਰੀ 2020 ਵਿੱਚ ਹੋਣ ਵਾਲੇ ਹੋਬਾਰਟ ਇੰਟਰਨੇਸ਼ਨਲ ਟੂਰਨਮੈਂਟ ਰਾਹੀਂ ਉਹ ਬੱਚੇ ਦੇ ਜਨਮ ਤੋਂ ਬਾਅਦ ਟੈਨਿਸ ਵਿੱਚ ਵਾਪਸੀ ਕਰੇਗੀ। 

 

33 ਸਾਲ ਦੀ ਸਾਨੀਆ ਨੇ ਪਿਛਲੀ ਵਾਰ ਅਕਤੂਬਰ 2017 ਵਿੱਚ ਚੀਨ ਓਪਨ ਵਿਚ ਹਿੱਸਾ ਲਿਆ ਸੀ। ਉਹ ਹੋਬਾਰਟ ਇੰਟਰਨੈਸ਼ਨਲ ਵਿੱਚ ਵਿਸ਼ਵ ਰੰਕਿੰਗ ਵਿੱਚ 38ਵੇਂ  ਸਥਿਤੀ 'ਤੇ ਕਾਬਿਜ਼ ਯੂਕਰਿਨ ਦੀ ਨਾਡੀਆ ਕਿਚੇਨੋਕ ਨਾਲ ਜੋੜੀ ਬਣਾਏਗੀ।

 

ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਵਾਉਣ ਵਾਲੀ ਸਾਨੀਆ ਮਿਰਜ਼ਾ ਨੇ  ਪਿਛਲੇ ਸਾਲ ਅਕਤੂਬਰ ਵਿੱਚ ਬੇਟੇ ਇਜਹਾਨ ਨੂੰ ਜਨਮ ਦਿੱਤਾ। ਸਾਨੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਹੋਬਾਰਟ ਵਿੱਚ ਖੇਡਾਂਗੀ। ਇਸ ਤੋਂ ਬਾਅਦ ਆਸਟਰੇਲੀਆ ਓਪਨ ਵਿੱਚ ਖੇਡਾਂਗੀ।  

 

ਮੈਂ ਅਗਲੇ ਮਹੀਨੇ ਮੁੰਬਈ ਵਿੱਚ ਇੱਕ ਟੂਰਨਮੈਂਟ (ਆਈਟੀਐਫ ਮਹਿਲਾ ਟੂਰਨਮੈਂਟ) ਵਿੱਚ ਖੇਡਾਂਗੀ। ਹਾਲਾਂਕਿ ਇਸ ਪ੍ਰਤੀਯੋਗਤਾ ਵਿੱਚ ਖੇਡਣਾ ਮੇਰੀ ਕੋਹਣੀ ਦੀ ਸੱਟ ਉੱਤੇ ਨਿਰਭਰ ਕਰੇਗਾ ਪਰ ਹੋਬਾਰਟ ਅਤੇ ਆਸਟਰੇਲੀਆਈ ਓਪਨ ਵਿੱਚ ਜ਼ਰੂਰ ਖੇਡਾਂਗੀ।

 

ਛੇ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਸਾਨੀਆ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਮਾਂ ਬਣਦੇ ਹੋ ਤਾਂ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਤੁਹਾਡੀ ਰੁਟੀਨ ਅਤੇ ਸੌਣ ਦਾ ਤਰੀਕਾ ਬਦਲ ਜਾਂਦਾ ਹੈ। ਮੈਂ  ਖੁਦ  ਨੂੰ ਤੰਦਰੁਸਤ ਮਹਿਸੂਸ ਕਰ ਰਹੀ ਹਾਂ। ਮੇਰਾ ਸਰੀਰ ਹੁਣ ਉਸ ਥਾਂ ਹੈ ਜਿੱਥੇ ਇਹ ਮੇਰੇ ਬੱਚੇ ਦੇ ਜਨਮ ਤੋਂ ਪਹਿਲਾਂ ਹੁੰਦਾ ਸੀ। ਮੈਂ ਛੇ-ਸੱਤ ਮਹੀਨੇ ਪਹਿਲਾਂ ਵਾਪਸੀ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sania mirza january 2020 me hobart international tennis tournament se karenge wapsi