ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਨੇ ਇਜ਼ਾਨ ਮਿਰਜ਼ਾ ਮਲਿਕ ਰੱਖਿਆ ਪੁੱਤ ਦਾ ਨਾਮ

ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ

ਮੰਗਲਵਾਰ ਨੂੰ ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਪੁੱਤਰ ਦਾ ਜਨਮ ਹੋਇਆ। ਸ਼ੋਏਬ ਅਤੇ ਸਾਨੀਆ ਨੇ ਆਪਣੇ ਪੁੱਤਰ ਦਾ ਨਾਂ ਇਜ਼ਾਨ ਮਿਰਜ਼ਾ ਮਲਿਕ ਰੱਖਿਆ ਹੈ।

 

ਸਾਨੀਆ ਤੇ ਸ਼ੋਇਬ ਵਿਸ਼ਵਾਸ ਕਰਦੇ ਹਨ ਕਿ ਪਹਿਲਾ ਨਾਮ ਪਰਮਾਤਮਾ ਦੀ ਬਖ਼ਸ਼ੀਸ਼ ਹੈ ਤੇ ਉਨ੍ਹਾਂ ਲਈ ਉਨ੍ਹਾਂ ਦਾ ਪੁੱਤਰ ਵੀ ਪਰਮਾਤਮਾ ਦੀ ਦਾਤ ਹੈ। ਮੰਗਲਵਾਰ ਨੂੰ, ਰੇਨਬੋ ਹਸਪਤਾਲ ਵਿੱਚ  ਸਾਨੀਆ ਨੇ ਪੁੱਤਰ ਨੂੰ ਜਨਮ ਦਿੱਤਾ।

 

ਸ਼ੋਇਬ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਬਣਨ ਦੀ ਜਾਣਕਾਰੀ ਸਾਂਝੀ ਕੀਤੀ। ਸ਼ੋਇਬ ਨੇ ਟਵੀਟ ਕੀਤਾ, "ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੁੱਤਰ ਹੋਇਆ ਹੈ ਤੇ ਮੇਰੀ ਪਤਨੀ ਤੰਦਰੁਸਤ ਹੈ। ਤੁਹਾਡੀਆਂ ਸ਼ੁਭ ਕਾਮਨਾਵਾਂ ਤੇ ਪ੍ਰਾਰਥਨਾ ਲਈ ਧੰਨਵਾਦ।  ਸ਼ੋਏਬ ਤੇ ਸਾਨੀਆ ਨੇ 12 ਅਪਰੈਲ, 2010 ਨੂੰ ਹੈਦਰਾਬਾਦੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਸਾਨੀਆ ਨੇ ਕਿਹਾ, "ਮਾਂ ਬਣਨਾ ਤੁਹਾਨੂੰ ਤਾਕਤ ਦਿੰਦਾ ਹੈ, ਇਹੀ ਤੁਹਾਡੀ ਅਸਲ ਪਛਾਣ ਹੈ।"

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sania Mirza named her son as Izaan Mirza Malik