ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਬਣਨ ਤੋਂ ਬਾਅਦ ਸਾਨੀਆ ਮਿਰਜ਼ਾ ਦੀ ਧਮਾਕੇਦਾਰ ਵਾਪਸੀ, ਜਿੱਤਿਆ ਪਹਿਲਾ ਖਿਤਾਬ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਦੋ ਸਾਲ ਬਾਅਦ ਮੈਦਾਨ 'ਤੇ ਵਾਪਸੀ ਕਰਦਿਆਂ ਹੋਬਾਰਟ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ (Hobart International Tennis Tournament) ਦਾ ਮਹਿਲਾ ਡਬਲਜ਼ ਦਾ ਖਿਤਾਬ ਜਿੱਤਣ ਲਿਆ ਹੈ। 33 ਸਾਲਾ ਸਾਨੀਆ ਦਾ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਯੂਕ੍ਰੇਨ ਦੀ ਸਾਥੀ ਨਦੀਆ ਕਿਚੇਨੋਕ ਨਾਲ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਹ ਸਾਨੀਆ ਦਾ 42ਵਾਂ ਡਬਲਿਯੂਟੀਏ ਡਬਲਜ਼ ਖਿਤਾਬ ਹੈ, ਜਦੋਂ ਕਿ ਮਾਂ ਬਣਨ ਤੋਂ ਬਾਅਦ ਉਸ ਦਾ ਪਹਿਲਾ ਖਿਤਾਬ ਹੈ।
 

ਸਨਿੱਚਰਵਾਰ ਨੂੰ ਇੰਡੋ-ਯੂਕ੍ਰੇਨੀ (ਸਾਨੀਆ-ਨਦੀਆ) ਦੀ ਜੋੜੀ ਨੇ ਜ਼ੈਂਗ ਸ਼ੂਈ ਅਤੇ ਪੇਂਗ ਸ਼ੂਈ ਦੀ ਚੀਨੀ ਜੋੜੀ ਨੂੰ ਫਾਈਨਲ 'ਚ 6-4, 6-4 ਨਾਲ ਹਰਾਇਆ। ਇਹ ਮੈਚ 1 ਘੰਟਾ 21 ਮਿੰਟ ਚੱਲਿਆ। ਸਾਨੀਆ-ਨਾਦੀਆ ਦੀ ਜੋੜੀ ਨੇ ਸਲੋਵੇਨੀਅਨ-ਚੈੱਕ ਜੋੜੀ ਤਮਾਰਾ ਜ਼ਿਡਨਾਸੇਕ ਅਤੇ ਮੈਰੀ ਬੁਜਕੋਵਾ ਨੂੰ 7-6 (3), 6-2 ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ ਸੀ।
 

 

ਸਾਨੀਆ ਨੇ ਦੋ ਸਾਲ ਬਾਅਦ ਟੈਨਿਸ ਕੋਰਟ 'ਚ ਵਾਪਸੀ ਕਰਦੇ ਹੋਏ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਸਾਨੀਆ ਆਖਰੀ ਵਾਰ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ 'ਚ ਅਕਤੂਬਰ 2017 'ਚ ਖੇਡੀ ਸੀ। ਟੈਨਿਸ ਤੋਂ ਦੋ ਸਾਲ ਦੂਰ ਰਹਿਣ ਦੌਰਾਨ ਮਾਂ ਬਣਨ ਲਈ ਰਸਮੀ ਬਰੇਕ ਲੈਣ ਤੋਂ ਪਹਿਲਾਂ ਉਸ ਨੂੰ ਸੱਟ ਨਾਲ ਜੂਝਣਾ ਪਿਆ ਸੀ।
 

ਜ਼ਿਕਰਯੋਗ ਹੈ ਕਿ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਡਬਲਜ਼ 'ਚ ਸਾਬਕਾ ਨੰਬਰ-1 ਖਿਡਾਰੀ ਹੈ ਅਤੇ ਉਸ ਦੇ 6 ਗ੍ਰੈਂਡ ਸਲੈਮ ਖਿਤਾਬ ਹਨ (3 ਡਬਲਜ਼+3 ਮਿਸ਼ਕ ਡਬਲਜ਼) ਹਨ। ਉਸ ਨੇ ਸਾਲ 2013 ਵਿੱਚ ਸਭ ਤੋਂ ਸਫਲ ਭਾਰਤੀ ਮਹਿਲਾ ਟੈਨਿਸ ਖਿਡਾਰੀ ਰਹਿੰਦਿਆਂ ਸਿੰਗਲਜ਼ ਮੁਕਾਬਲੇ ਵਿੱਚੋਂ ਸੰਨਿਆਸ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sania Mirza wins Hobart International doubles title