ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਦਾਰ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ : ਹਾਕੀ ਇੰਡੀਆ

ਸਰਦਾਰ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ : ਹਾਕੀ ਇੰਡੀਆ

ਹਾਕੀ ਇੰਡੀਆ (ਐਚਆਈ) ਨੇ ਖੇਡਾਂ ਨੂੰ ਅਲਵਿਦਾ ਕਹਿਣ ਵਾਲੇ ਸਰਦਾਰ ਸਿੰਘ ਨੂੰ ਸ਼ਾਨਦਾਰ ਕੇਰੀਅਰ ਦੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਰਦਾਰ ਨੂੰ ਹਾਕੀ ਵਿਸ਼ਵ ਕੱਪ ਲਈ ਚੁਣੀ ਗਈ ਟੀਮ `ਚ ਥਾਂ ਨਹੀਂ ਮਿਲੀ ਸੀ। ਸਰਦਾਰ ਨੇ ਬੁੱਧਵਾਰ ਨੂੰ ਆਪਣੇ 12 ਸਾਲ ਦੇ ਹਾਕੀ ਕੇਰੀਅਰ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ।ਉਨ੍ਹਾਂ ਵੀਰਵਾਰ ਨੂੰ ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ `ਚ ਇਸ ਦਾ ਐਲਾਨ ਕੀਤਾ ਸੀ।

 

ਐਚਆਈ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਸਰਦਾਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਐਚਆਈ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਟੀਮ ਦੇ ਚੰਗੇ ਅਤੇ ਬੁਰੇ, ਦੋਵਾਂ ਸਮੇਂ `ਚ ਸਰਦਾਰ ਸਿੰਘ ਨੇ ਬੇਹੱਦ ਪ੍ਰਤੀਬੱਧਤਾ ਵਿਖਾਈ ਹੈ। ਉਨ੍ਹਾਂ ਦੀ ਯੋਗਤਾ ਅਤੇ ਦ੍ਰਿੜਤਾ ਨਾਲ ਖੇਡ ਦਾ ਸੱਚੇ ਦੂਤ ਬਣੇ। ਉਨ੍ਹਾਂ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਇਕ ਕਪਤਾਨ ਦੇ ਤੌਰ `ਤੇ ਉਨ੍ਹਾਂ 2014 ਦੇ ਏਸ਼ੀਆਈ ਖੇਡਾਂ `ਚ ਦੇਸ਼ ਨੂੰ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਿਵਾਈ ਸੀ।

 

ਉਨ੍ਹਾਂ ਕਿਹਾ ਕਿ ਉਹ ਟੀਮ `ਚ ਬਦਲਾਅ ਅਤੇ ਵਰਲਡ ਰੈਕਿੰਗ `ਚ ਟੀਮ ਨੂੰ ਅੱਗੇ ਵਧਾਉਣ ਦੇ ਗਵਾਹ ਰਹੇ ਹਨ। ਉਨ੍ਹਾਂ ਵੱਲੋਂ ਦਿੱਗੇ ਗਏ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ। ਹਾਕੀ ਇੰਡੀਆ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਲਈ ਸ਼ੁਕਰੀਆ ਅਦਾ ਕਰਦੀ ਹੈ। ਅਸੀਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਸਰਦਾਰ ਇੰਡੋਨੇਸ਼ੀਆ `ਚ ਹੋਈਆਂ ਏਸ਼ੀਆਈ ਖੇਡਾਂ `ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sardar Singh contribution can not be forgotten: Hockey India