ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਦਾਰ ਸਿੰਘ ਨੇ ਹਾਕੀ ਨੂੰ ਕਿਹਾ ਅਲਵਿਦਾ- 'ਰਿਟਾਇਰ ਹੋਣ ਲਈ ਕੀਤਾ ਗਿਐ ਮਜਬੂਰ!'

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਜਿਸ ਖਾਮੌਸ਼ੀ ਨਾਲ ਲਗਭਗ 12 ਸਾਲ ਪਹਿਲਾਂ ਆਪਣੇ ਆਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ, ਅੱਜ ਉਸੇ ਖਾਮੌਸ਼ੀ ਨਾਲ ਸਰਦਾਰ ਸਿੰਘ ਨੇ ਹਾਕੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਵੀਰਵਾਰ ਨੂੰ ਚੰਡੀਗੜ੍ਹ `ਚ ਪ੍ਰੈਸ ਕਾਨਫਰੰਸ `ਚ ਇਸ ਦਾ ਐਲਾਨ ਕੀਤਾ ਸੀ।

 

 

ਇਨ੍ਹਾਂ 12 ਸਾਲਾਂ ਚ ਸਰਦਾਰ ਸਿੰਘ ਮੌਜੂਦਾ ਸਮੇਂ ਦੇ ਭਾਰਤੀ ਹਾਕੀ ਦੇ ਸਭ ਤੋਂ ਵੱਡੇ ਸਿਤਾਰਿਆਂ ਚੋਂ ਇੱਕ ਬਣ ਕੇ ਉਭਰੇ। ਭਾਰਤੀ ਹਾਕੀ ਟੀਮ ਦਾ ਚਿਹਰਾ ਹੋਣ ਦੇ ਨਾਲ ਇਹ ਖਿਡਾਰੀ ਜਾਦੂਈ ਮਿਡਫੀਲਡਰ ਵਿਸ਼ਵ ਪੱਧਰੀ ਸਟਾਰ ਵੀ ਸੀ। ਸਰਦਾਰ ਦਾ ਸਪਨਾ 2020 ਚ ਟੋਕਿਓ ਚ ਹੋਣ ਵਾਲੀਆਂ ਓਲੰਪਿਕ ਖੇਡਾਂ ਚ ਦੇਸ਼ ਦੀ ਅਗਵਾਈ ਕਰਨ ਦਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

 

ਦਰਅਸਲ ਏਸ਼ੀਆਈ ਖੇਡਾਂ ਚ ਖਰਾਬ ਪ੍ਰਦਰਸ਼ਨ ਮਗਰੋਂ 32 ਸਾਲਾ ਇਸ ਖਿਡਾਰੀ ਨੇ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ। ਕਈ ਜਾਣਕਾਰਾਂ ਨੂੰ ਲੱਗਦਾ ਸੀ ਕਿ ਸਰਦਾਰ ਨੂੰ ਇਨ੍ਹਾਂ ਖੇਡਾਂ ਚ ਮਾੜੇ ਪ੍ਰਦਰਸ਼ਨ ਮਗਰੋਂ ਅਸਤੀਫਾ ਦੇਣ ਲਈ ਸਿ਼ਕਾਰ ਬਣਾਇਆ ਗਿਆ ਹੈ। ਸਰਦਾਰ ਸਿੰਘ ਨੇ ਮੰਨਿਆ ਕਿ ਸੈਮੀਫਾਈਨਲ ਚ ਮਲੇਸ਼ੀਆ ਤੋਂ ਮਿਲੀ ਹਾਰ ਮਗਰੋਂ ਉਸਨੂੰ ਰਿਟਾਇਰ ਹੋਣ ਬਾਰੇ ਸੋਚਣ ਲਈ ਮਜਬੂਰ ਕੀਤਾ ਗਿਆ।

 

ਉਨ੍ਹਾਂ ਕਿਹਾ, ਮੈਂ ਖੇਡਣਾ ਜਾਰੀ ਰੱਖਣਾ ਚਾਹੁੰਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਹਾਲੇ ਕੁੱਝ ਸਾਲ ਹੋਰ ਖੇਡ ਸਕਦਾ ਸੀ ਪਰ ਮੈਂ ਮਲੇਸ਼ੀਆ ਤੋਂ ਮਿਲੀ ਹਾਰ ਨੂੰ ਭੁਲਾ ਨਹੀਂ ਸੀ ਸਕਿਆ। ਇਸ ਹਾਰ ਮਗਰੋਂ ਮੈਂ ਕਈ ਦਿਨਾਂ ਤੱਕ ਸੌਂ ਵੀ ਨਹੀਂ ਸੀ ਸਕਿਆ। ਜਿਸ ਤੋਂ ਬਾਅਦ ਮੈਂ ਹਾਕੀ ਤੋਂ ਰਿਟਾਇਮੈਂਟ ਲੈਣ ਬਾਰੇ ਸੋਚਣਾ ਸ਼ੁਰੂ ਕੀਤਾ।

 

ਕਈ ਖਿਤਾਬ ਕੀਤੇ ਆਪਣੇ ਨਾਂ

ਸਰਦਾਰ ਨੇ ਹਾਕੀ ਨੂੰ ਕਿਸੇ ਮਾਹਰ ਖਿਡਾਰੀ ਵਾਂਗ ਖੇਡਿਆ ਅਤੇ ਆਪਣੇ ਕਰਿਅਰ ਚ ਕਈ ਸ਼ਲਾਘਾਂਯੋਗ ਖਿਤਾਬਾਂ ਨੂੰ ਆਪਣੇ ਨਾਂ ਕੀਤਾ। ਉਨ੍ਹਾਂ ਦੀ ਮੌਜੂਦਗੀ ਚ ਟੀਮ ਨੇ ਇੰਚੀਓਨ ਏਸ਼ੀਆਈ ਖੇਡਾਂ (2014) ਚ ਸੋਨ ਤਮਗੇ ਤੋਂ ਇਲਾਵਾ 2010 ਅਤੇ 2018 ਚ ਤਾਂਬੇ ਦਾ ਤਮਗਾ ਹਾਸਲ ਕੀਤਾ । ਸਰਦਾਰ ਨੇ ਦੋ ਵਾਰ ਰਾਸ਼ਟਰਮੰਡਲ ਖੇਡਾਂ ਦਾ ਸਿਲਵਰ ਮੈਡਲ ਜਿੱਤਿਆ। ਇਸੇ ਸਾਲ ਬ੍ਰੈਡਾ ਚ ਚੈਂਪੀਅੰਸ ਟਰਾਫੀ ਚ ਟੀਮ ਨੇ ਇਤਿਹਾਸਿਕ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਟੀਮ ਨੇ ਉਨ੍ਹਾਂ ਦੀ ਅਗਵਾਈ ਚ ਏਸ਼ੀਆਈ ਕੱਪ ਦਾ ਖਿਤਾਬ ਵੀ ਦੋ ਵਾਰ ਆਪਣੇ ਨਾਂ ਕੀਤਾ।

 

ਉਹ 2008 ਚ ਟੀਮ ਦੇ ਕਪਤਾਨ ਬਣੇ ਅਤੇ 8 ਸਾਲਾਂ ਤੱਕ ਟੀਮ ਦੀ ਵਾਗਡੋਰ ਸੰਭਾਲਣ ਮਗਰੋਂ 2016 ਚ ਉਨ੍ਹਾਂ ਨੇ ਕਪਤਾਨੀ ਦੀ ਜਿ਼ੰਮੇਦਾਰੀ ਪੀਆਰ ਸ਼੍ਰੀਜੈਸ਼ ਨੂੰ ਸੌਂਪੀ। ਸਭ ਤੋਂ ਘੱਟ ਉਮਰ ਚ ਟੀਮ ਦੀ ਕਮਾਨ ਸੰਭਾਲਣ ਵਾਲੇ ਸਰਦਾਰ ਸਿੰਘ ਨੇ 350 ਤੋਂ ਜਿ਼ਆਦਾ ਆਲਮੀ ਮੈਚਾਂ ਚ ਦੇਸ਼ ਦੀ ਅਗਵਾਈ ਕੀਤੀ। ਫਿੱਟਨਸ ਦੇ ਮਾਮਲੇ ਚ ਵੀ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ ਅਤੇ ਉਹ ਟੀਮ ਦੇ ਸਭ ਤੋਂ ਫਿੱਟ ਖਿਡਾਰੀਆਂ ਚੋਂ ਇੱਕ ਸਨ। ਏਸ਼ੀਆਈ ਖੇਡਾਂ ਤੋਂ ਪਹਿਲਾਂ ਯੋ ਯੋ ਟੈਸਟ ਮੈਚ ਵਿੱਚ ਸਰਦਾਰ ਨੇ ਆਪਣੇ ਪਿਛਲੇ ਰਿਕਾਰਡ ਚ ਹੋਰ ਸੁਧਾਰ ਕਰਦਿਆਂ 21.4 ਅੰਕ ਹਾਸਿਲ ਕੀਤੇ ਸਨ ਜੋ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੋਂ ਵੀ ਵਧੀਆ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sardar Singh told the hockey goodbye