ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਥਿਯਾਨ-ਅਰਚਨਾ ਨੇ ਮਿਕਸ ਜੋੜੇ ਮੁਕਾਬਲੇ ’ਚ ਜਿੱਤਿਆ ਗੋਲਡ ਮੈਡਲ

ਜੀ ਸਾਥਿਯਾਨ ਅਤੇ ਅਰਚਨਾ ਕਾਮਥ ਨੇ ਸਿੰਗਾਪੁਰ ਦੇ ਪੇਂਗ ਯੂ ਈਨ ਕੋਇਨ ਅਤੇ ਗੋਈ ਰੁਈ ਝੁਆਨ ਨੂੰ 3-0 ਨਾਲ ਹਰਾ ਕੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਚ ਮਿਕਸ ਜੋੜੇ ਦਾ ਗੋਲਡ ਮੈਡਲ ਜਿੱਤਿਆ। ਇਸ ਜਿੱਤ ਨਾਲ ਸਾਥਿਆਨ ਅਤੇ ਅਰਚਨਾ ਨੇ ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ ਦੀ ਹਾਰ ਦਾ ਬਦਲਾ ਵੀ ਪੂਰਾ ਕਰ ਦਿੱਤਾ।

 

ਦੱਸ ਦੇਈਏ ਕਿ ਸਿੰਗਾਪੁਰ ਦੀ ਜੋੜੀ ਨੇ ਸੈਮੀਫ਼ਾਈਨਲ ਚ ਸ਼ਰਤ ਅਤੇ ਸ੍ਰੀਜਾ ਨੂੰ ਹਰਾਇਆ ਗਿਆ ਸੀ। ਇਸ ਤੋਂ ਇਲਾਵਾ ਪੇਂਗ ਨੇ ਸ਼ਰਤ ਨੂੰ ਪੁਰਸ਼ ਸਿੰਗਲ ਦੇ ਕੁਆਟਰ ਫਾਈਨਲ ਤੋਂ ਵੀ ਅੱਗੇ ਨਹੀਂ ਵਧਣ ਦਿੱਤਾ ਸੀ।

 

ਪੁਰਸ਼ ਸਿੰਗਲ ਚ ਦੂਜਾ ਦਰਜਾ ਪ੍ਰਾਪਤ ਸ਼ਰਤ ਨੇ ਪਹਿਲੇ ਤਿੰਨ ਮੈਚ ਪੁਆਇੰਟ ਅਤੇ ਫਿਰ ਕੁਆਟਰ ਫਾਈਨਲ ਮੈਚ ਗੁਆਇਆ ਜਿਸ ਨਾਲ ਉਨ੍ਹਾਂ ਦੇ ਤਮਗਾ ਜਿੱਤਣ ਦੀਆਂ ਉਮੀਦਾਂ ਸਮਾਪਤ ਹੋ ਗਈਆਂ। ਪੇਂਗ ਨੇ ਸ਼ਰਤ ਨਾਲ ਜਿੱਤ ਖੋਹ ਕੇ ਸੈਮੀਫ਼ਾਈਨਲ ਚ ਥਾਂ ਬਣਾਈ। ਉਨ੍ਹਾਂ ਨੇ ਇਹ ਮੈਚ 7-11, 9-11, 11-8, 4-11, 11-9, 11-7, 12-10 ਨਾਲ ਜਿੱਤਿਆ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sathiyan and Archana win mixed gold of Commonwealth Table Tennis Championships