ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਬਾਸਕੇਟਬਾਲ ਦਾ ਪੋਸਟਰ–ਬੁਆਏ ਸੱਤਾ ਨਹੀਂ ਖੇਡ ਸਕੇਗਾ ਕੌਮੀ ਚੈਂਪੀਅਨਸ਼ਿਪ

ਭਾਰਤੀ ਬਾਸਕੇਟਬਾਲ ਦਾ ਪੋਸਟਰ–ਬੁਆਏ ਸੱਤਾ ਨਹੀਂ ਖੇਡ ਸਕੇਗਾ ਕੌਮੀ ਚੈਂਪੀਅਨਸ਼ਿਪ

ਭਾਰਤੀ ਬਾਸਕੇਟਬਾਲ ਦਾ ਪੋਸਟਰ–ਬੁਆਏ ਸਤਨਾਮ ਸਿੰਘ ਭੰਵਰਾ ਉਰਫ਼ ਸੱਤਾ ਸੀਨੀਅਰ ਰਾਸ਼ਟਰੀ ਬਾਸਕੇਟਬਾਲ ਚੈਂਪੀਅਨਸ਼ਿਪ ਨਹੀਂ ਖੇਡ ਸਕੇਗਾ। ਇਹ ਪੰਜਾਬ ਬਾਸਕੇਟਬਾਲ ਐਸੋਸੀਏਸ਼ਨ ਲਈ ਵੱਡਾ ਝਟਕਾ ਹੈ।

 

 

ਦਰਅਸਲ, ਸੱਤਾ ਪਿਛਲੇ ਮਹੀਨੇ ਇੱਕ ਡੋਪ ਟੈਸਟ ਵਿੱਚ ਫ਼ੇਲ੍ਹ ਹੋ ਗਿਆ ਸੀ; ਜਿਸ ਕਾਰਨ ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (NADA) ਨੇ ਉਸ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਸੀ।

 

 

ਪਹਿਲਾਂ ਇਹੋ ਆਸ ਕੀਤੀ ਜਾ ਰਹੀ ਸੀ ਕਿ ਪੰਜਾਬ ਬਾਸਕੇਟਬਾਲ ਐਸੋਸੀਏਸ਼ਨ ਇਸ ਫ਼ੈਸਲੇ ਨੂੰ ਚੁਣੌਤੀ ਦੇਵੇਗੀ ਕਿਉਂਕਿ ਭੰਵਰਾ ਉੱਤੇ ਲੱਗੇ ਦੋਸ਼ ਬੇਬੁਨਿਆਦ ਹਨ। ਪੰਜਾਬ ਬਾਸਕੇਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲਵਾਲ ਨੇ ਦੱਸਿਆ ਕਿ ਭੰਵਰਾ ਕਾਰਨ ਦੇਸ਼ ਨੂੰ ਮਾਣ ਹਾਸਲ ਹੋਇਆ ਸੀ ਕਿਉਂਕਿ ਉਹ 2015 ਦੌਰਾਨ NBA ਦੀ ਟੀਮ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਖਿਡਾਰੀ ਸੀ। ਉਨ੍ਹਾਂ ਕਿਹਾ ਕਿ ਭੰਵਰਾ ਬਿਲਕੁਲ ਬੇਦਾਗ਼ ਹੈ।

 

 

ਸ੍ਰੀ ਧਾਲੀਵਾਲ ਨੇ ਦੱਸਿਆ ਕਿ ਸਤਨਾਮ ਸਿੰਘ ਹਾਲੇ ਸਿਰਫ਼ 11 ਸਾਲਾਂ ਦਾ ਹੀ ਸੀ, ਜਦੋਂ ਉਹ ਉਸ ਨੂੰ ਲੁਧਿਆਣਾ ਲੈ ਕੇ ਆਏ ਸਨ। ਉਹ ਗੁਰੂ ਨਾਨਕ ਸਟੇਡੀਅਮ ਸਥਿਤ ਬਾਸਕੇਟਬਾਲ ਕੋਰਟ ਵਿੱਚ ਖੇਡਦਾ ਵੱਡਾ ਹੋਇਆ ਹੈ। ਉਸ ਨੇ ਕਦੇ ਕੋਈ ਪਾਬੰਦੀਸ਼ੁਦਾ ਸਮੱਗਰੀ ਨਹੀਂ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਛੇਤੀ ਸੁਣਵਾਈ ਲਈ ਅਰਜ਼ੀ ਦਿੱਤੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਉਸ ਨੂੰ ਜ਼ਰੂਰ ਹਰੀ ਝੰਡੀ ਮਿਲ ਜਾਵੇਗੀ।

 

 

ਉਨ੍ਹਾਂ ਦੱਸਿਆ ਕਿ 7 ਫ਼ੁੱਟ ਲੰਮਾ ਇਹ ਖਿਡਾਰੀ ਹੁਣ ਪੰਜਾਬ ਵਿੱਚ ਹੋਣ ਵਾਲੇ ਈਵੈਂਟ ਦੌਰਾਨ ਹੀ ਨਹੀਂ ਖੇਡ ਸਕੇਗਾ। ਇਹ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ‘ਅਸੀਂ ਮੇਜ਼ਬਾਨੀ ਕਰ ਰਹੇ ਹਾਂ ਤੇ ਟਾਈਟਲ ਵੀ ਸਦਾ ਪੰਜਾਬ ਹੀ ਜਿੱਤਦਾ ਰਿਹਾ ਹੈ। ਪਰ ਸਤਿਨਾਮ ਪੰਜਾਬ ਦੇ ਸਕੁਐਡ ’ਚ ਸ਼ਾਮਲ ਨਹੀਂ ਹੈ।’

 

 

ਪੰਜਾਬ ਵਿੱਚ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸੀਨੀਅਰ ਨੈਸ਼ਨਲ ਬਾਸਕੇਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ।  23 ਸਾਲਾ ਭੰਵਰਾਖ਼ੁਦ ਤਾਂ ਟਿੱਪਣੀ ਲਈ ਉਪਲਬਧ ਨਹੀਂ ਹੋ ਸਕਿਆ ਪਰ ਉਸ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ; ਜਿਸ ਵਿੱਚ ਲਿਖਿਆ ਹੈ ਕਿ ਉਸ ਨੇ ਐਂਟੀ–ਡੋਪਿੰਗ ਅਨੁਸ਼ਾਸਨੀ ਪੈਨਲ ਨੂੰ ਸੁਣਵਾਈ ਲਈ; ਅਤੇ ਉਸ ਦਾ ਮਾਮਲਾ ਤਿੰਨ ਮਹੀਨਿਆਂ ਅੰਦਰ ਨਿਬੇੜਨ ਦੀ NADA ਨੂੰ ਬੇਨਤੀ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Satta Indian Basketball s Poster Boy Satta would not play National Championship