ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੌਰਭ ਵਰਮਾ ਨੇ ਫਾਈਨਲ ’ਚ ਚੀਨੀ ਖਿਡਾਰੀ ਨੂੰ ਹਰਾ ਕੇ ਜਿੱਤਿਆ ਖ਼ਿਤਾਬ

ਵੀਅਤਨਾਮ ਓਪਨ ਵਿੱਚ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਚੀਨੀ ਖਿਡਾਰੀ ਸੁਨ ਫੇਈ ਜਿਆਂਗ ਨੂੰ 21-12, 17-21 ਅਤੇ 21-14 ਨਾਲ ਹਰਾਇਆ। ਸੌਰਭ ਨੇ ਚੀਨੀ ਖਿਡਾਰੀ ਨੂੰ ਹਰਾ ਕੇ ਵੀਅਤਨਾਮ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ।

 

ਮੌਜੂਦਾ ਚੈਂਪੀਅਨ ਸੌਰਭ ਨੇ ਸ਼ਨਿੱਚਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਜਾਪਾਨ ਦੇ ਮਿਨੋਰੂ ਕੋਗਾ ਨੂੰ 22-20 21-15 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

 

ਇਹ ਦੋਵਾਂ ਵਿਚਾਲੇ ਦੂਜੀ ਟੱਕਰ ਸੀ ਤੇ ਸੌਰਭ ਦੋਵਾਂ ਮੌਕਿਆਂ 'ਤੇ ਜੇਤੂ ਰਹੇ ਹਨ। ਸੌਰਭ ਨੇ ਇਸ ਤੋਂ ਪਹਿਲਾਂ ਇਸ ਸਾਲ ਸਲੋਵੇਨੀਆ ਅੰਤਰਰਾਸ਼ਟਰੀ ਟੂਰਨਾਮੈਂਟ ਚ ਕੋਗਾ ਨੂੰ ਹਰਾਇਆ ਸੀ।

 

ਸੌਰਵ ਨੂੰ ਜਿਆਂਗ ਖਿਲਾਫ ਜਿੱਤਣ ਚ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਜਿਆਂਗ ਵਿਸ਼ਵ ਦਾ 68ਵਾਂ ਖਿਡਾਰੀ ਹੈ ਜਦੋਂਕਿ ਸੌਰਭ 38ਵੇਂ ਨੰਬਰ 'ਤੇ ਹੈ। ਹਾਲਾਂਕਿ, ਇਨ੍ਹਾਂ ਦੋਨਾਂ ਖਿਡਾਰੀਆਂ ਵਿਚਕਾਰ ਚੰਗਾ ਮੁਕਾਬਲਾ ਵੇਖਣ ਨੂੰ ਮਿਲਿਆ।

 

ਇਹ ਦੋਵਾਂ ਵਿਚਾਲੇ ਤੀਜਾ ਮੈਚ ਸੀ। ਇਸ ਤੋਂ ਪਹਿਲਾਂ ਖੇਡੇ ਗਏ ਦੋਵੇਂ ਮੈਚਾਂ ਚ ਸੌਰਭ ਜਿੱਤ ਗਿਆ ਸੀ। ਸੌਰਭ ਨੇ ਇਸ ਸਾਲ ਹੈਦਰਾਬਾਦ ਓਪਨ ਅਤੇ ਕੋਰੀਆ ਓਪਨ ਚ ਜਿਆਂਗ ਨੂੰ ਹਰਾਇਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saurabh Verma won Vietnam Open by defeating Chinese player in final