ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਕ੍ਰਿਕਟਰ ਨੂੰ ਹੋਇਆ ਕੋਰੋਨਾ, ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ

ਚੀਨ ਤੋਂ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਖੇਡ ਅਤੇ ਖਿਡਾਰੀ ਵੀ ਇਸ ਤੋਂ ਬੱਚ ਨਹੀਂ ਸਕੇ ਹਨ। ਹੁਣ ਤੱਕ ਇਸ ਨਾਲ ਪ੍ਰਭਾਵਿਤ ਹੋਣ ਵਾਲਿਆਂ 'ਚ ਜ਼ਿਆਦਾਤਰ ਫੁੱਟਬਾਲਰ ਹਨ, ਜਦਕਿ ਕੁਝ ਕ੍ਰਿਕਟਰ ਵੀ ਹਨ। ਕੋਰੋਨਾ ਦੇ ਲੱਛਣ ਆਸਟ੍ਰੇਲੀਆ ਦੇ ਕੇਨ ਰਿਚਰਡਸਨ ਅਤੇ ਨਿਊਜ਼ੀਲੈਂਡ ਦੇ ਲੋਕੀ ਫਰਗਿਊਸਨ 'ਚ ਵੇਖੇ ਗਏ ਸਨ, ਪਰ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਸਨ।
 

ਹੁਣ ਕ੍ਰਿਕਟ ਜਗਤ 'ਚ ਕੋਰੋਨਾ ਪਾਜੀਟਿਵ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪਾਕਿਸਤਾਨੀ ਮੂਲ ਦੇ ਆਫ਼ ਸਪਿਨਰ ਮਾਜ਼ਿਦ ਹੱਕ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਸਕਾਟਲੈਂਡ ਦੇ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਮਾਜ਼ਿਦ ਹਕ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ।
 

 

ਖਾਸ ਗੱਲ ਇਹ ਹੈ ਕਿ ਮਾਜ਼ਿਦ ਹੱਕ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮਾਜ਼ਿਦ ਦਾ ਫਿਲਹਾਲ ਗਲਾਸਗੋ ਦੇ ਰਾਇਲ ਅਲੈਗਜ਼ੈਂਡਰਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਕੋਰੋਨਾ ਵਾਇਰਸ ਦਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਸੰਭਵ ਹੈ ਕਿ ਉਹ ਅੱਜ ਮੈਂ ਘਰ ਪਰਤ ਸਕਦਾ ਹਾਂ। ਹਸਪਤਾਲ ਦੇ ਸਟਾਫ਼ ਅਤੇ ਮੇਰੇ ਠੀਕ ਹੋਣ ਲਈ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ। ਛੇਤੀ ਹੀ ਠੀਕ ਹੋ ਕੇ ਵਾਪਸ ਆਵਾਂਗਾ।"
 

ਮਾਜ਼ਿਦ ਹੱਕ ਦੇ ਅੰਤਰਰਾਸ਼ਟਰੀ ਕ੍ਰਿਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2006 'ਚ ਸਕਾਟਲੈਂਡ ਵੱਲੋਂ ਬੰਗਲਾਦੇਸ਼ ਵਿਰੁੱਧ ਵਨਡੇ ਮੈਚਾਂ 'ਚ ਡੈਬਿਊ ਕੀਤੀ ਸੀ। ਮਾਜ਼ਿਦ ਨੇ ਆਖਰੀ ਵਾਰ ਸਕਾਟਲੈਂਡ ਲਈ ਵਿਸ਼ਵ ਕੱਪ 2015 ਵਿੱਚ ਬੰਗਲਾਦੇਸ਼ ਵਿਰੁੱਧ ਹੀ ਮੈਚ ਖੇਡਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Scotland cricketer Majid Haq become first cricket who tests positive for coronavirus