ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਫ਼ੁਟਬਾਲਰ ਪ੍ਰੋਜ਼ੋਵਿਚ ਗ੍ਰਿਫ਼ਤਾਰ

ਸਰਬੀਆਈ ਸਟ੍ਰਾਈਕਰ ਅਲੈਗਜ਼ੈਂਡਰ ਪ੍ਰੋਜ਼ੋਵਿਚ ਨੂੰ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਨੈਸ਼ਨਲ ਪੁਲਿਸ ਦੇ ਡਾਇਰੈਕਟਰ ਵਲਾਦੀਮੀਰ ਰੇਬਿਚ ਨੇ ਸਨਿੱਚਰਵਾਰ ਨੂੰ ਸਰਬੀਆ ਦੇ ਸਰਕਾਰੀ ਚੈਨਲ ਆਰਟੀਐਸ ਨੂੰ ਦੱਸਿਆ ਕਿ ਪ੍ਰੋਜ਼ੋਵਿਚ ਨੂੰ ਕਈ ਹੋਰ ਲੋਕਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸਤਗਾਸਾ ਦਫ਼ਤਰ 'ਚ ਤਲਬ ਕੀਤਾ ਗਿਆ ਸੀ।
 

ਉਨ੍ਹਾਂ ਕਿਹਾ, "ਪ੍ਰੋਜ਼ੋਵਿਚ ਅਤੇ ਹੋਰ 5 ਵਿਅਕਤੀ ਇੱਕ ਹੋਟਲ ਦੇ ਰੈਸਟੋਰੈਂਟ ਲਾਬੀ 'ਚ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਪੀ ਰਹੇ ਸਨ, ਜੋ ਕਰਫ਼ਿਊ ਦੌਰਾਨ ਤੈਅ ਕੀਤੇ ਗਏ ਨਿਯਮਾਂ ਦੀ ਉਲੰਘਣਾ ਹੈ।" ਪੁਲਿਸ ਅਧਿਕਾਰੀ ਨੇ ਕਿਹਾ ਕਿ ਹੋਟਲ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ, ਕਿਉਂਕਿ ਇਸ ਸਮੇਂ ਹੋਮ ਡਿਲੀਵਰੀ ਤੋਂ ਇਲਾਵਾ ਰੈਸਟੋਰੈਂਟਾਂ ਵਿੱਚ ਖਾਣ-ਪੀਣ ਦੀ ਮਨਾਹੀ ਹੈ।
 

ਰਿਆਲ ਮੈਡ੍ਰਿਡ ਦੇ ਸਟ੍ਰਾਈਕਰ ਲੂਕਾ ਜੋਕੋਵਿਚ ਦੇ ਕੁਆਰੰਟੀਨ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਕੋਰੋਨਾ ਵਾਇਰਸ ਨਿਯਮਾਂ ਨੂੰ ਤੋੜਨ ਵਾਲੇ ਦੂਜੇ ਸਰਬੀਆਈ ਖਿਡਾਰੀ ਬਣ ਗਏ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਰਬੀਆਈ ਸਰਕਾਰ ਨੇ ਰੋਜ਼ਾਨਾ ਸਵੇਰੇ 5 ਤੋਂ ਸ਼ਾਮ 5 ਵਜੇ ਤਕ ਕਰਫ਼ਿਊ ਲਗਾ ਦਿੱਤਾ ਹੈ। ਹੁਣ ਤੱਕ ਸਰਬੀਆ ਵਿੱਚ 1476 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ ਅਤੇ 39 ਲੋਕਾਂ ਦੀ ਮੌਤ ਇਸ ਬਿਮਾਰੀ ਨਾਲ ਹੋਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Serbia footballer Aleksandar Prijovic arrested for violating coronavirus curfew