ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

US Open 2019: ਸੇਰੇਨਾ ਵਿਲੀਅਮਜ਼ ਨੇ ਟੂਰਨਾਮੈਂਟ 'ਚ 100ਵੀਂ ਜਿੱਤ ਦਰਜ ਕੀਤੀ

 

US Open 2019 : ਛੇ ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਇਥੇ ਆਰਥਰ ਐਸ਼ ਸਟੇਡੀਅਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ ਐਸ ਓਪਨ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਾਬਕਾ ਵਿਸ਼ਵ ਨੰਬਰ 1 ਨੇ ਮੰਗਲਵਾਰ ਰਾਤ ਨੂੰ ਹੋਏ ਮੈਚ ਵਿੱਚ ਚੀਨ ਦੀ ਨੌਜਵਾਨ ਖਿਡਾਰੀ ਕਿਵਾਂਗ ਵਾਂਗ ਨੂੰ ਸਿੱਧੇ ਸੈੱਟਾਂ ਵਿੱਚ 6-1, 6-0 ਨਾਲ ਹਰਾਇਆ।

 

23 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਮੈਚ ਜਿੱਤਣ ਵਿੱਚ ਸਿਰਫ਼ 44 ਮਿੰਟ ਦਾ ਸਮਾਂ ਲਿਆ। ਇਹ ਸਾਲ ਦੀ ਚੌਥੀ ਅਤੇ ਆਖ਼ਰੀ ਗ੍ਰੈਂਡ ਸਲੈਮ ਵਿੱਚ ਸੇਰੇਨਾ ਦੀ 100ਵੀਂ ਜਿੱਤ ਹੈ। ਮੈਚ ਤੋਂ ਬਾਅਦ, ਉਸ ਨੇ ਕਿਹਾ ਕਿ ਇਹ ਮੇਰੇ ਮਨ ਵਿਚ ਕਦੇ ਨਹੀਂ ਆਇਆ ਕਿ ਮੈਂ 100 ਮੈਚ ਜਿੱਤੇਗੀ।

 

ਸੇਰੇਨਾ ਨੇ ਇਸ ਮੈਚ ਵਿੱਚ ਬਹੁਤ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਾ ਦੇਣ ਦੇ ਬਾਵਜੂਦ ਸਿਰਫ਼ 15 ਅੰਕ ਗਵਾਏ। ਚੀਨੀ ਖਿਡਾਰਣ ਦੂਜੇ ਸੈੱਟ ਵਿੱਚ ਸਿਰਫ਼ ਚਾਰ ਅੰਕ ਹੀ ਹਾਸਲ ਕਰ ਸਕੀ। ਸੇਰੇਨਾ ਨੇ ਕੁੱਲ 25 ਵਿਨਰ ਦਾਗੇ ਜਦੋਂਕਿ ਵਾਂਗ ਇੱਕ ਵੀ ਵਿਨਰ ਨਹੀਂ ਲਗਾ ਸਕੀ। ਉਹ ਕੇਵਲ ਸਿਰਫ਼ ਛੇਵੀਂ ਖੇਡ ਜਿੱਤ ਸਕੀ।

 

ਵਾਂਗ ਨੇ ਆਪਣੇ ਪਹਿਲੇ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਉਲਟਫੇਰ ਕਰਦੇ ਹੋਏ ਮੌਜੂਦਾ ਫ੍ਰੈਂਚ ਓਪਨ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ -2 ਐਸ਼ਲੇ ਬਾਰਟੀ ਨੂੰ ਹਰਾਇਆ ਸੀ। ਸੇਰੇਨਾ ਵੀਰਵਾਰ ਨੂੰ ਸੈਮੀਫਾਈਨਲ ਵਿੱਚ ਯੂਕੇਰਨ ਦੀ ਏਲਿਨਾ ਸਵਿਤੋਲਿਨਾ ਨਾਲ ਵੀਰਵਾਰ ਨੂੰ ਭਿੜੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Serena Williams earns 100th US Open singles win