ਝਾਰਖੰਡ ਦੇ ਸਪਿਨਰ ਸ਼ਾਹਬਾਜ ਨਦੀਮ ਨੇ ਦੋ ਦਹਾਕੇ ਪੁਰਾਣਾ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ। ਨਦੀਮ ਨੇ ਕੱਲ੍ਹ ਰਾਜਸਥਾਨ ਦੇ ਖਿਲਾਫ ਅੰਨਾ ਹਜਾਰੇ ਟਰਾਫੀ ਵਿੱਚ 10 ਵਿਕਟਾਂ ਲਈਆਂ। ਰਾਜਸਥਾਨ ਦੀ ਟੀਮ ਨੇ ਖੱਬੇ ਹੱਥ ਦੇ ਸਪਿਨਰ ਨਦੀਮ ਦੀ ਗੇਂਦਬਾਜ਼ੀ ਦੇ ਸਾਹਮਣੇ 28.3 ਓਵਰਾਂ ਵਿੱਚ 73 ਦੌੜਾਂ ਬਣਾਈਆਂ ਸਨ। ਨਦੀਮ ਨੇ 10 ਓਵਰਾਂ ਵਿੱਚ ਚਾਰ ਮੇਡਨ ਸੁੱਟਦੇ ਹੋਏ ਅੱਠ ਦੌੜਾਂ ਦੇ ਕੇ 8 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਏ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਖੱਬੇ ਹੱਥ ਦੇ ਸਪਿਨਰ ਰਾਹੁਲ ਸੰਘਵੀ ਦੇ ਨਾਂ ਸੀ, ਜਿਸ ਨੇ 1997-98 ਵਿੱਚ ਹਿਮਾਚਲ ਪ੍ਰਦੇਸ਼ ਦੇ ਖਿਲਾਫ ਦਿੱਲੀ ਲਈ 15 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ ਸਨ। ਸੰਘਵੀ ਨੇ 2001 ਵਿੱਚ ਭਾਰਤ ਵੱਲੋਂ ਇਕੋ-ਇਕ ਟੈਸਟ ਮੈਚ ਖੇਡਿਆ।
ਨਦੀਮ ਨੇ 99 ਫਸਟ ਕਲਾਸ ਮੈਚਾਂ ਵਿੱਚ 29.74 ਦੀ ਔਸਤ ਨਾਲ 375 ਵਿਕਟਾਂ ਲਈਆਂ ਹਨ।