ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਵਿਵਾਦ ਨੂੰ ਲੈ ਕੇ ਸ਼ਾਹਿਦ ਅਫਰੀਦੀ ਨੇ ਤੋੜੀ ਚੁੱਪ

ਉਮਰ ਵਿਵਾਦ ਨੂੰ ਲੈ ਕੇ ਸ਼ਾਹਿਦ ਅਫਰੀਦੀ ਨੇ ਤੋੜੀ ਚੁੱਪ

ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਰਾਸ਼ਟਰੀ ਅੰਡਰ 14 ਟਰਾਈਲ ਵਿਚ ਹਿੱਸਾ ਲਿਆ ਤਾਂ ਉਨ੍ਹਾਂ ਨੂੰ ਆਪਣੀ ਅਸਲੀ ਉਮਰ ਦੀ ਜਾਣਕਾਰੀ ਨਹੀਂ ਸੀ ਅਤੇ ਇਸ ਨਾਲ ਇਸ ਮੁੱਦੇ ਨੂੰ ਲੈ ਕੇ ਸਾਰੀ ਗਲਤਫਹਿਮੀ ਸ਼ੁਰੂ ਹੋਈ।

 

ਆਪਣੀ ਬੱਲੇਬਾਜੀ ਲਈ ਪਹਿਚਾਣੇ ਜਾਣ ਵਾਲੇ ਅਫਰੀਦੀ ਨੇ ਕਿਹਾ ਕਿ ਜਦੋਂ ਉਨ੍ਹਾਂ 1996–97 ਵਿਚ ਨੌਰੋਬੀ ਵਿਚ 37 ਗੇਂਦ ਵਿਚ ਸੈਕੜਾ ਲਗਾਇਆ ਤਾਂ ਅਧਿਕਾਰਤ ਅੰਕੜੇ ਅਨੁਸਾਰ ਉਨ੍ਹਾਂ ਦੀ ਉਮਰ 16 ਸਾਲ ਸੀ, ਪ੍ਰੰਤੂ ਅਸਲ ਵਿਚ ਉਹ 19 ਸਾਲ (ਆਤਮਕਥਾ ‘ਗੇਮ ਚੇਂਜਰ ਦੇ ਅਨੁਸਾਰ 21) ਦੇ ਸਨ।

 

ਅਫਰੀਦੀ ਨੇ ਕਿਹਾ ਕਿ ਉਨ੍ਹਾਂ ਹਾਲ ਵਿਚ ਜਾਰੀ ਆਪਣੀ ਆਤਮਕਥਾ ਵਿਚ ਆਪਣੀ ਉਮਰ ਬਾਰੇ ਗੱਲ ਕਰਨ ਦਾ ਕੋਈ ਮਲਾਲ ਨਹੀਂ ਹੈ ਅਤੇ ਨਾਲ ਹੀ ਪੁਸ਼ਟੀ ਕੀਤੀ ਕਿ ਪਹਿਲੇ ਸੰਸਕਰਣ ਵਿਚ ਉਨ੍ਹਾਂ ਦੇ ਜਨਮ ਦਾ ਗਲਤ ਸਾਲ ਦਰਜ ਹੈ।

 

ਅਫਰੀਦੀ ਨੇ ਪਾਕਿਸਤਾਨੀ ਟੀਵੀ ਚੈਨਲ ਨੂੰ ਕਿਹਾ ਕਿ ਰਿਕਾਰਡ ਵਿਚ ਮੇਰੀ ਉਮਰ ਨੂੰ ਲੈ ਕੇ ਦਿਕਤ ਕਾਰਨ ਇਹ ਹੈ ਕਿ ਜਦੋਂ ਮੈਂ ਪਹਿਲੀ ਵਾਰ ਅੰਡਰ 14 ਟਰਾਇਲ ਲਈ ਗਏ ਤਾਂ ਮੈਨੂੰ ਵੀ ਆਪਣੀ ਅਸਲ ਉਮਰ ਨਹੀਂ ਪਤਾ ਸੀ। ਇਸ ਲਈ ਜਦੋਂ ਚੋਣ ਕਰਤਾਵਾਂ ਨੇ ਮੈਨੂੰ ਮੇਰੀ ਉਮਰ ਬਾਰੇ ਪੁੱਛਿਆ ਤਾਂ ਮੈ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਤਾਂ ਦੂਜੇ ਲੋਕਾਂ ਨੇ ਮੈਨੂੰ ਦਿੱਤੀ ਸੀ। ਕ੍ਰਿਕੇਟ ਬੋਰਡ ਦੇ ਰਿਕਾਰਡ ਵਿਚ ਇਹ ਉਮਰ ਅਧਿਕਾਰਤ ਤੌਰ ਉਤੇ ਦਰਜ ਹੋ ਗਈ ਅਤੇ ਉਸ ਤੋਂ ਗਲਤਫਹਿਮੀ ਹੋਈ।

 

ਉਨ੍ਹਾਂ ਕਿਹਾ ਕਿ ਮੈਨੂੰ ਕੋਈ ਮਲਾਲ ਨਹੀਂ ਹੈ ਕਿਉਂਕਿ 1996ਤੋਂ ਸਭ ਤੋਂ ਤੇਜ ਇਕ ਰੋਜ਼ਾ ਸੈਕੜਾ ਲਗਾਉਣ ਦਾ ਰਿਕਾਰਡ ਮੇਰੇ ਨਾਮ ਸੀ ਫਿਰ ਮੇਰੀ ਉਮਰ ਚਾਹੇ ਕੁਝ ਵੀ ਰਹੀ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Afridi clears the air on age confusion in his autobiography game changer