ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਪਾਕਿ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਸਾਹਮਣੇ ਆਇਆ ‘ਕਾਲ਼ਾ ਚਿਹਰਾ’

ਪਾਕਿਸਤਾਨ ਚ ਹਿੰਦੂਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਜਿਸ ਦੀਆਂ ਹੁਣ ਤਕ ਕਈ ਮਿਸਾਲਾਂ ਤੇ ਰਿਪੋਰਟਾਂ ਮੀਡੀਆ ਰਾਹੀਂ ਸਾਹਮਣੇ ਆ ਚੁੱਕੀਆਂ ਹਨ। ਇਕ ਹੋਰ ਨਾਮੀ ਪਾਕਿਸਤਾਨੀ ਕ੍ਰਿਕਟਰ ਦਾ ਕਾਲ਼ਾ ਚਿਹਰਾ ਸਾਹਮਣੇ ਆਇਆ ਹੈ। ਉਹ ਕੋਈ ਹੋਰ ਨਹੀਂ ਬਲਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਹਿਦ ਅਫਰੀਦੀ ਹਨ। ਸ਼ਾਹਿਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਚ ਉਹ ਹਿੰਦੂ ਰਵਾਇਤਾਂ ਤੇ ਪੂਜਾ-ਪਾਠ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ।

 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਚ ਇਕ ਪਾਕਿਸਤਾਨੀ ਟੀਵੀ ਚੈਨਲ ਦੀ ਹੋਸਟ ਇਸ ਸਾਬਕਾ ਕ੍ਰਿਕਟਰ ਦਾ ਇੰਟਰਵਿਊ ਲੈ ਰਹੀ ਹੈ। ਇੰਟਰਵਿਊ ਚ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਇਕ ਵਾਰ ਉਸ ਦਾ ਟੀਵੀ ਟੁੱਟ ਗਿਆ ਸੀ ਕਿਉਂਕਿ ਮੇਰੀ ਬੇਟੀ ਆਰਤੀ ਕਰ ਰਹੀ ਸੀ।

 

ਵੀਡੀਓ ਵਿੱਚ ਅਫਰੀਦੀ ਕਹਿੰਦੇ ਹਨ ਕਿ ਉਸਨੇ ਇੱਕ ਵਾਰ ਆਪਣੇ ਘਰ ਦਾ ਟੀਵੀ ਤੋੜਿਆ ਸੀ, ਪਰ ਅਜਿਹਾ ‘ਬੇਗਮ(ਘਰਵਾਲੀ) ਕਰਕੇ ਕੀਤਾ ਸੀ। ਪਹਿਲਾਂ ਸਾਡੇ ਘਰਾਂ ਚ ਹਿੰਦੁਸਤਾਨੀ ਟੀਵੀ ਚੈਨਲਾਂ ਦੇ ਨਾਟਕ ਚਲਿਆ ਕਰਦੇ ਸਨ, ਮੈਂ ਆਪਣੀ ਬੇਗਮ ਨੂੰ ਮਨ੍ਹਾ ਕਰਦਾ ਸੀ ਕਿ ਤੁਸੀਂ ਇਕੱਲੇ ਚ ਟੀਵੀ ਦੇਖਿਆ ਕਰੋ, ਬੱਚਿਆਂ ਨੂੰ ਨਾ ਦਿਖਾਇਆ ਕਰੋ।'

 

ਉਹ ਅੱਗੇ ਕਹਿੰਦੇ ਹਨ, “ਮੈਂ ਇਕ ਵਾਰ ਘਰ ਆਇਆ, ਜਦੋਂ ਮੈਂ ਕਮਰੇ ਚੋਂ ਬਾਹਰ ਆਇਆ ਤਾਂ ਮੈਂ ਦੇਖਿਆ ਕਿ ਬੇਟੀ ਟੀਵੀ ਚੈਨਲ ਦੇ ਸਾਹਮਣੇ ਪਤਾ ਨਹੀਂ, ਕੀ ਕਰਦੀ ਹੈ ਥਾਲੀ ਲੈ ਕੇ ਯੂ-ਯੂ…। ਤਾਂ ਹੀ ਇੰਟਰਵਿਊ ਲੈ ਰਹੀ ਐਂਕਰ ਉਨ੍ਹਾਂ ਨੂੰ ਦੱਸਦੀ ਹੈ ਕਿ ਇਸ ਨੂੰ 'ਆਰਤੀ' ਕਰਨਾ ਕਿਹਾ ਜਾਂਦਾ ਹੈ।

 

ਅਫਰੀਦੀ ਅੱਗੇ ਕਹਿੰਦੇ ਹਨ ਕਿ ਬੇਟੀ ਨੂੰ ਅਜਿਹਾ ਕਰਦੇ ਵੇਖ ਬਹੁਤ ਗੁੱਸਾ ਆਇਆ ਤੇ ਆਪਣਾ ਹੱਥ ਮਾਰ ਕੇ ਟੀਵੀ ਨੂੰ ਤੋੜ ਦਿੱਤਾ।

 

ਸ਼ਾਹਿਦ ਅਫਰੀਦੀ ਦੀ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਸੋਚ ਸਕਦੇ ਹੋ ਕਿ ਉਹ ਕਿਸ ਪੱਧਰ ਦੇ ਇਨਸਾਨ ਹਨ ਤੇ ਜਦੋਂ ਉਹ ਆਪਣੀ ਟੀਮ ਚ ਹਿੰਦੂ ਖਿਡਾਰੀ ਹੋਣ ’ਤੇ ਕਿਵੇਂ ਦਾ ਵਤੀਰਾ ਕਰਦੇ ਹੋਣਗੇ। ਕਿਉਂਕਿ ਹਾਲ ਹੀ ਚ ਪਾਕਿਸਤਾਨ ਦੇ ਕ੍ਰਿਕਟ ਦਾ ਕਾਲਾ ਸੱਚ ਵੀ ਸਾਹਮਣੇ ਆਇਆ ਹੈ। ਹਿੰਦੂ ਹੋਣ ਕਾਰਨ ਪਾਕਿਸਤਾਨੀ ਕ੍ਰਿਕਟਰਾਂ ਨੇ ਸਾਬਕਾ ਖਿਡਾਰੀ ਦਾਨਿਸ਼ ਕਨੇਰੀਆ ਨਾਲ ਨਾ ਤਾਂ ਗੱਲਬਾਤ ਕਰਦੇ ਸਨ ਤੇ ਨਾ ਹੀ ਉਨ੍ਹਾਂ ਨਾਲ ਰੋਟੀ ਖਾਂਦੇ ਸਨ।

 

ਦੱਸ ਦੇਈਏ ਕਿ ਪਾਕਿਸਤਾਨ ਚ ਹਿੰਦੂ ਕ੍ਰਿਕਟਰਾਂ ਨੂੰ ਤੰਗ-ਪਰੇਸ਼ਾਨ ਕਰਨ ਬਾਰੇ ਦਾਨਿਸ਼ ਦੇ ਸਾਥੀ ਸ਼ੋਏਬ ਅਖਤਰ ਨੇ ਹਾਲ ਹੀ ਚ ਕਿਹਾ ਸੀ। ਅਖਤਰ ਨੇ ਦਾਅਵਾ ਕੀਤਾ ਸੀ ਕਿ ਦਾਨਿਸ਼ ਕਨੇਰੀਆ ਦੇ ਹਿੰਦੂ ਹੋਣ ਕਾਰਨ ਉਸ ਨਾਲ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਥੀ ਖਿਡਾਰੀ ਖਾਣਾ ਖਾਣ ਤੋਂ ਗੁਰੇਜ਼ ਕਰਦੇ ਸਨ। ਦਾਨਿਸ਼ ਕਨੇਰੀਆ ਦੁਆਰਾ ਵੀ ਅਖਤਰ ਦੇ ਇਸ ਖੁਲਾਸੇ ਦੀ ਪੁਸ਼ਟੀ ਕੀਤੀ ਗਈ ਸੀ। ਅਖਤਰ ਨੇ ਕਿਹਾ ਸੀ ਕਿ ਬਹੁਤ ਸਾਰੇ ਕ੍ਰਿਕਟਰ ਕਨੇਰੀਆ ਨਾਲ ਗੱਲ ਵੀ ਨਹੀਂ ਕਰਇਆ ਕਰਦੇ ਸਨ ਤੇ ਨਾ ਹੀ ਕਦੇ ਕਨੇਰੀਆ ਨੂੰ ਪਾਕਿਸਤਾਨੀ ਟੀਮ ਨੂੰ ਮੈਚ ਜਿਤਾਉਣ ਦਾ ਸਿਹਰਾ ਦਿੰਦੇ ਸਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahid Afridi s black face surfaced