ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁੱਧ ਲੜਾਈ, ਸ਼ਰਾਬ ਦੀ ਥਾਂ ਸੈਨੀਟਾਈਜ਼ਰ ਬਣਵਾ ਰਹੇ ਹਨ ਸ਼ੇਨ ਵਾਰਨ

ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੀ ਡਿਸਟਿਲਰੀ ਨੇ ਹੁਣ ਸੈਨੀਟਾਈਜ਼ਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਪਹਿਲਾਂ 'ਜਿੰਨ' (ਇਕ ਕਿਸਮ ਦੀ ਸ਼ਰਾਬ) ਬਣਾਉਂਦੀ ਸੀ। ਹੁਣ ਤੱਕ ਇਸ ਮਹਾਂਮਾਰੀ ਨਾਲ 2 ਲੱਖ ਤੋਂ ਵੱਧ ਲੋਕ ਪਾਜੀਟਿਵ ਹੋ ਚੁੱਕੇ ਹਨ ਅਤੇ 10,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਸਟ੍ਰੇਲੀਆ 'ਚ ਹੱਥ ਧੋਣ ਲਈ ਸੈਨੀਟਾਈਜ਼ਰਾਂ ਦੀ ਕਮੀ ਹੋ ਰਹੀ ਹੈ।
 

ਸ਼ੇਨ ਵਾਰਨ ਦੀ ਕੰਪਨੀ '708 ਜਿੰਨ' ਨੇ ਹੁਣ 17 ਮਾਰਚ ਤੋਂ ਮੈਡੀਕਲ ਗ੍ਰੇਡ ਦਾ 70% ਅਲਕੋਹਲ ਵਾਲਾ ਸੈਨੇਟਾਈਜ਼ਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਆਸਟ੍ਰੇਲੀਆ ਦੇ ਦੋ ਹਸਪਤਾਲਾਂ ਲਈ ਹੋਵੇਗਾ। ਵਾਰਨ ਨੇ ਬਿਆਨ 'ਚ ਕਿਹਾ, "ਇਹ ਆਸਟ੍ਰੇਲੀਆ ਦੇ ਲੋਕਾਂ ਲਈ ਕਾਫੀ ਚੁਣੌਤੀਪੂਰਨ ਸਥਿਤੀ ਹੈ ਅਤੇ ਸਾਨੂੰ ਇਸ ਬੀਮਾਰੀ ਤੋਂ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਆਪਣੀ ਸਿਹਤ ਸੇਵਾ ਪ੍ਰਣਾਲੀ ਦੀ ਮਦਦ ਲਈ ਉਹ ਸਭ ਕਰਨਾ ਹੋਵੇਗਾ ਜੋ ਅਸੀ ਕਰ ਸਕਦੇ ਹਾਂ।"
 

ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ 708 ਅਜਿਹਾ ਬਦਲਾਅ ਕਰ ਸਕਦੀ ਹੈ ਅਤੇ ਹੋਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ।" ਆਸਟ੍ਰੇਲੀਆ 'ਚ ਹੁਣ ਤਕ 565 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 6 ਲੋਕਾਂ ਦੀ ਮੌਤ ਹੋ ਗਈ ਹੈ। ਵੱਧ ਰਹੇ ਮਾਮਲਿਆਂ ਕਾਰਨ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਹੈਂਡ ਸੈਨੀਟਾਈਜ਼ਰਾਂ ਦੀ ਮੰਗ ਕਾਫੀ ਵੱਧ ਗਈ ਹੈ ਅਤੇ ਇਸ ਨੂੰ ਖਰੀਦਣ ਲਈ ਹਫੜਾ-ਦਫੜੀ ਮੱਚੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shane Warne gin company to produce hand sanitizers to fight against coronavirus