ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC CWC 2019: ਸੱਟ ਲੱਗਣ ਕਾਰਨ ਸ਼ਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ, ਰਿਸ਼ੀਭ ਪੰਤ ਲੈਣਗੇ ਥਾਂ


ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ਤੋਂ  ਬੁੱਧਵਾਰ ਨੂੰ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ ਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਈਸੀਸੀ ਵਿਸ਼ਵ ਕੱਪ 2019 ਦੇ ਬਾਕੀ ਮੈਚਾਂ ਹਿੱਸਾ ਨਹੀਂ ਲੈ ਸਕਣਗੇ।  ਧਵਨ ਹੱਥ ਦੇ ਅੰਗੂਠੇ ਵਿੱਚ ਸੱਟ ਲੱਗੀ ਹੈ। ਉਹ ਜੁਲਾਈ ਦੇ ਮੱਧ ਤੱਕ ਮੈਡੀਕਲ ਨਿਗਰਾਨੀ ਵਿੱਚ ਰਹਿਣਗੇ। 

 

ਬੀਸੀਸੀਆਈ ਨੇ ਟਵੀਟ ਕੀਤਾ, "ਬਹੁਤ ਮਾਹਰਾਂ ਦੀ ਸਲਾਹ ਨੂੰ ਮੰਨਦੇ ਹੋਏ ਧਵਨ ਜੁਲਾਈ ਦੇ ਮੱਧ ਤੱਕ ਨਿਗਰਾਨੀ ਵਿੱਚ ਰਹੇਗਾ, ਇਸ ਲਈ ਉਹ ਆਈਸੀਸੀ ਵਿਸ਼ਵ ਕੱਪ 2019 ਦੇ ਬਾਕੀ ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ।"

 

 


 

ਧਵਨ ਨੂੰ ਆਸਟਰੇਲੀਆ ਵਿਰੁੱਧ ਖੇਡੇ ਮੈਚ 'ਚ ਹੱਥ ਦੇ ਅੰਗੂਠੇ ਸੱਟ ਲੱਗ ਗਈ ਸੀ ਅਤੇ ਇਸੇ ਕਾਰਨ ਉਹ ਪਾਕਿਸਤਾਨ ਖ਼ਿਲਾਫ਼ ਮੈਚ ਨਹੀਂ ਖੇਡ ਸਕੇ। ਉਨ੍ਹਾਂ ਦੇ ਸਥਾਨ ਉੱਤੇ ਲੋਕੇਸ਼ ਰਾਹੁਲ ਨੇ ਸਲਾਮੀ ਬੱਲੇਬਾਜ਼ ਦੀ ਜ਼ਿੰਮੇਵਾਰੀ ਲਈ। ਧਵਨ ਨੇ 5 ਜੂਨ ਨੂੰ ਆਸਟਰੇਲੀਆ ਖ਼ਿਲਾਫ਼ ਮੈਚ ਵਿੱਚ  ਸੈਂਕੜਾ ਬਣਾਇਆ ਸੀ।

 

ਧਵਨ ਨੂੰ ਸੱਟ ਲੱਗਣ ਤੋਂ ਕੁਝ ਦਿਨ ਬਾਅਦ ਹੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ੀਭ ਪੰਤ ਇੰਗਲੈਂਡ ਪਹੁੰਚ ਗਏ ਸਨ ਅਤੇ ਉਹ ਪਾਕਿਸਤਾਨ ਖ਼ਿਲਾਫ਼ ਮੈਨਚੇਸਟਰ ਵਿੱਚ ਖੇਡੇ ਗਏ ਮੈਚ ਤੋਂ ਪਹਿਲਾਂ ਹੀ ਟੀਮ ਵਿੱਚ ਸ਼ਾਮਲ ਹੋ ਗਿਆ ਸਨ। ਬੀਸੀਸੀਆਈ ਨੇ ਹਾਲਾਂਕਿ ਅਧਿਕਾਰਤ ਤੌਰ 'ਤੇ ਪੰਤ ਨੂੰ ਟੀਮ 'ਚ ਧਵਨ ਦੀ ਥਾਂ ਲੈਣ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕਿਉਂਕਿ ਪੰਤ ਪਹਿਲਾਂ ਹੀ ਉੱਥੇ ਹੈ, ਉਸ ਦੀ ਚੋਣ ਨੂੰ ਲਗਭਗ ਨਿਸ਼ਚਿਤ ਮੰਨਿਆ ਜਾ ਰਿਹਾ ਹੈ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shikhar Dhawan ruled out of world cup 2019 with thumb fracture