ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਪਾਕਿ ਦੇ ਸਾਬਕਾ ਖਿਡਾਰੀ ਸ਼ੋਏਬ ਅਖਤਰ ਦੀ ਭਾਰਤੀ ਟੀਮ ਨੂੰ ਸਲਾਹ

ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਚ ਮਿਲੀ ਜਿੱਤ ਮਗਰੋਂ ਵਨਡੇ ਸੀਰੀਜ਼ 0–3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਨਡੇ ਸੀਰੀਜ਼ ' ਭਾਰਤੀ ਟੀਮ ਦੇ ਜ਼ਿਆਦਾਤਰ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ।

 

ਵਨਡੇ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਭਾਰਤੀ ਕ੍ਰਿਕਟ ਟੀਮ ਨੂੰ ਵੱਡੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀਮ ਪ੍ਰਬੰਧਨ ਨੂੰ ਲੈੱਗ ਸਪਿਨਰ ਯੁਜਵੇਂਦਰ ਚਹਲ ਨੂੰ ਕਦੇ ਵੀ ਪਲੇਇੰਗ ਇਲੈਵਨ ਤੋਂ ਦੂਰ ਨਹੀਂ ਰੱਖਣਾ ਚਾਹੀਦਾ।

 

ਕੀਵੀ ਟੀਮ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਯੁਜਵੇਂਦਰ ਚਾਹਲ ਨੇ ਟੀਮ ਇੰਡੀਆ ਤੋਂ ਲੜੀ ਵਿੱਚ ਸਭ ਤੋਂ ਵੱਧ 6 ਵਿਕਟਾਂ ਲਈਆਂ। ਉਸ ਨੂੰ ਦੋ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਸਨੇ ਟੀ -20 ਸੀਰੀਜ਼ ਵਿਚ ਤਿੰਨ ਵਿਕਟਾਂ ਵੀ ਲਈਆਂ।

 

ਸ਼ੋਏਬ ਅਖਤਰ ਨੇ ਆਪਣੇ ਯੂ-ਟਿਊਬ ਚੈਨਲ 'ਤੇ ਕਿਹਾ ਕਿ ਰਵਿੰਦਰ ਜਡੇਜਾ ਨੂੰ ਕਦੇ-ਕਦੇ ਵਿਕਟਾਂ ਮਿਲਦੀਆਂ ਹਨ, ਕੁਲਦੀਪ ਯਾਦਵ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਯੁਜਵੇਂਦਰ ਚਹਲ ਚੰਗਾ ਹੈ ਤੇ ਉਸ ਨੂੰ ਕਦੇ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ। ਚਾਹਲ ਕੋਲ ਹੁਨਰ ਹੈ ਜੋ ਬੱਲੇਬਾਜ਼ਾਂ ਨੂੰ ਉਲਝਾ ਸਕਦਾ ਹੈ। ਉਹ ਇਕ ਪੂਰਨ ਲੈੱਗ ਸਪਿਨਰ ਹਨ। ਉਹ ਬੱਲੇਬਾਜ਼ਾਂ 'ਤੇ ਭਾਰੂ ਹਨ ਤੇ ਉਹ ਸਟ੍ਰੀਟ ਸਮਾਰਟ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shoaib Akhtar s advice to Team India