ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੋਇਬ ਮਲਿਕ ਦਾ ODI ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

 

ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਕਿਹਾ ਧੰਨਵਾਦ 

 

 

 

ਪਾਕਿਸਤਾਨ ਦੇ ਤਜਰਬੇਕਾਰ ਕ੍ਰਿਕਟਰ ਸ਼ੋਏਬ ਮਲਿਕ ਨੇ ਇਕ ਦਿਨਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਜਿੱਤ ਤੋਂ ਬਾਅਦ ਮਲਿਕ ਨੇ ਇਕ ਰੋਜ਼ਾ ਕ੍ਰਿਕਟ ਨੂੰ ਛੱਡਣ ਦਾ ਐਲਾਨ ਕੀਤਾ।

 

ਉਨ੍ਹਾਂ ਨੇ ਇਕ ਟਵਿਟ ਵਿੱਚ ਲਿਖਿਆ, "ਮੈਂ ਅੱਜ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਸਾਰੇ ਖਿਡਾਰੀ ਜਿਨ੍ਹਾਂ ਨਾਲ ਮੈਂ ਕ੍ਰਿਕਟ ਖੇਡਿਆ, ਉਨ੍ਹਾਂ ਕੋਚਾਂ ਜਿਨ੍ਹਾਂ ਨੇ ਮੈਨੂੰ ਸਿਖਲਾਈ ਦਿੱਤੀ, ਪਰਿਵਾਰ, ਦੋਸਤ ਅਤੇ ਮੀਡੀਆ ਸਾਰਿਆਂ ਦਾ ਧੰਨਵਾਦ। ਖ਼ਾਸ ਤੌਰ ਉੱਤੇ ਮੈਂ ਆਪਣੇ ਪ੍ਰਸ਼ੰਸਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਸਾਰਿਆਂ ਨੂੰ ਮੇਰਾ ਪਿਆਰ।''

 

 

 

 

ਜਿੱਤਣ ਦੇ ਬਾਵਜੂਦ, ਪਾਕਿਸਤਾਨ ਲਈ 'ਮਿਸ਼ਨ ਇੰਪਾਸੀਬਲ' ਰਹਿ ਗਿਆ ਸੈਮੀਫਾਈਨਲ

 

ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਆਪਣੇ ਦੇਸ਼ ਲਈ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀਆਂ 6 ਵਿਕਟਾਂ ਦੀ ਮਦਦ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾਇਆ ਪਰ ਸੈਮੀਫਾਈਨਲ ਵਿੱਚ ਥਾਂ ਬਣਾਉਣ ਦਾ 'ਮਿਸ਼ਨ ਇੰਪਾਸੀਬਲ' ਹੀ ਰਹਿ ਗਿਆ।

 

ਇਮਾਮ ਓਲ ਹੱਕ ਦੇ ਸੈਂਕੜੇ ਅਤੇ ਬਾਬਰ ਆਜ਼ਮ ਤੋਂ 96 ਦੌੜਾਂ ਦੀ ਬਦੌਲਤ ਪਾਕਿਸਤਾਨ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਉੱਤੇ 315 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ ਨੂੰ ਟੀਮ 44.1 ਓਵਰਾਂ ਵਿੱਚ 221 ਦੌੜਾਂ 'ਤੇ ਆਊਟ ਹੋ ਗਈ। ਇਸ ਵਰਲਡ ਕੱਪ ਵਿੱਚ ਅਜੇ ਤਕ 606 ਦੌੜਾਂ ਬਣਾ ਚੁੱਕੇ ਸ਼ਕੀਬ ਅਲ ਹਸਨ (64) ਨੂੰ ਛੱਡ ਕੇ ਬੰਗਲਾਦੇਸ਼ਾ ਦਾ ਕੋਈ ਬੱਲੇਬਾਜ਼ ਨੂੰ ਨਹੀਂ ਟਿਕਿਆ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shoaib Malik Announce Retirement From ODI International Cricket