Shooting WC 2019: ਸੰਜੀਵ ਰਾਜਪੂਤ ਨੇ ਵੀਰਵਾਰ ਨੂੰ ਆਈਐਸਐਸਐਫ ਵਿਸ਼ਵ ਕੱਪ ਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਂ ਕਰ ਲਿਆ। ਇਸ ਤਮਗੇ ਦੇ ਨਾਲ ਸੰਜੀਵ ਨੇ ਇਸ ਈਵੈਂਟ ਚ ਭਾਰਤ ਲਈ ਪਹਿਲਾ ਓਲੰਪਿਕ ਕੋਟਾ ਵੀ ਹਾਸਲ ਕਰ ਲਿਆ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਟੋਕਿਓ ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਲਈ ਕੋਟਾ ਪ੍ਰਾਪਤ ਕਰਨ ਵਾਲੇ ਸੰਜੀਵ (38) ਅੱਠਵੇਂ ਭਾਰਤੀ ਨਿਸ਼ਾਨੇਬਾਜ਼ ਹਨ। ਸੰਜੀਵ ਨੇ ਕੁੱਲ 462 ਅੰਕ ਹਾਸਲ ਕੀਤੇ ਤੇ ਬਹੁਤ ਹੀ ਨੇੜਲੇ ਮੈਚ ਚ 0.2 ਅੰਕਾਂ ਨਾਲ ਸੋਨ ਤਗਮਾ ਜਿੱਤਿਆ। ਕਰੋਸ਼ੀਆ ਦੇ ਪੀਟਰ ਗੋਰਸਾ ਨੇ 462.2 ਅੰਕਾਂ ਨਾਲ ਸੋਨ ਤਮਗਾ ਜਿੱਤਿਆ।
ਚੀਨ ਦੇ ਚਾਂਗਹੋਂਗ ਝਾਂਗ ਨੇ 449.2 ਅੰਕਾਂ ਨਾਲ ਤਾਂਬੇ ਦਾ ਤਮਗਾ ਹਾਸਲ ਕੀਤਾ। ਇਸ ਵਿਸ਼ਵ ਕੱਪ ਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ, ਇਲਾਵੈਨੀਲ ਵਾਲਾਰੀਵਨ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ। ਸੀਨੀਅਰ ਪੱਧਰ ਚ ਵਲਾਰੀਵਨ ਦਾ ਇਹ ਪਹਿਲਾ ਸਾਲ ਹੈ। ਉਨ੍ਹਾਂ ਨੇ ਬੁੱਧਵਾਰ ਨੂੰ 251.7 ਦਾ ਸਕੋਰ ਬਣਾਇਆ ਤੇ ਸੋਨੇ 'ਤੇ ਕਬਜ਼ਾ ਕੀਤਾ।

.