ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੁਭਮਨ ਗਿੱਲ ਨੇ ਲਗਾਇਆ ਦੋਹਰਾ ਸੈਂਕੜਾ, ਟੈਸਟ ਟੀਮ ਲਈ ਦਾਅਵੇਦਾਰੀ ਪੇਸ਼ ਕੀਤੀ

ਸ਼ੁਭਮਨ ਗਿੱਲ (ਅਜੇਤੂ 204 ਦੌੜਾਂ), ਪ੍ਰਿਆਂਕ ਪੰਚਾਲ (115 ਦੌੜਾਂ) ਅਤੇ ਕਪਤਾਨ ਹਨੁਮਾ ਵਿਹਾਰੀ (ਅਜੇਤੂ 100 ਦੌੜਾਂ) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਡੀਆ-ਏ ਨੇ ਨਿਊਜ਼ੀਲੈਂਡ-ਏ ਨਾਲ ਹਾਗਲੇ ਓਵਲ ਮੈਦਾਨ 'ਤੇ ਖੇਡੇ ਗਏ ਪਹਿਲੇ ਅਣ-ਅਧਿਕਾਰਿਤ ਟੈਸਟ ਮੈਚ ਨੂੰ ਡਰਾਅ ਕਰਵਾ ਲਿਆ।
 

ਇੰਡੀਆ-ਏ ਪਹਿਲੀ ਪਾਰੀ 'ਚ ਸਿਰਫ 216 ਦੌੜਾਂ 'ਤੇ ਢੇਰ ਹੋ ਗਈ ਸੀ ਅਤੇ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 562 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇੰਡੀਆ-ਏ ਨੇ ਆਪਣੀ ਦੂਜੀ ਪਾਰੀ 'ਚ 3 ਵਿਕਟਾਂ 'ਤੇ 448 ਦੌੜਾਂ ਬਣਾ ਕੇ ਮੈਚ ਡਰਾਅ ਕਰਵਾ ਲਿਆ।

 


 

ਇੰਡੀਆ-ਏ ਨੇ ਮੈਚ ਦੇ ਚੌਥੇ ਦਿਨ ਆਪਣੇ ਤੀਜੇ ਦਿਨ ਦੇ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪ੍ਰਿਆਂਕ ਪੰਚਾਲ ਨੇ 67 ਅਤੇ ਸ਼ੁਭਮਨ ਗਿੱਲ ਨੇ 33 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ। ਪ੍ਰਿਆਂਕ ਪੰਚਾਲ ਨੇ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਨੂੰ ਪੰਚਾਲ ਵਜੋਂ ਤੀਜਾ ਝਟਕਾ 226 ਦੇ ਸਕੋਰ 'ਤੇ ਲੱਗਿਆ। ਉਸ ਨੇ 164 ਗੇਂਦਾਂ 'ਚ ਸੱਤ ਚੌਕੇ ਅਤੇ ਛੇ ਛੱਕੇ ਲਗਾਏ । 

 

 

ਇਸ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਹਨੂਮਾ ਵਿਹਾਰੀ ਨੇ ਚੌਥੇ ਵਿਕਟ ਲਈ 222 ਦੌੜਾਂ ਦੀ ਅਜੇਤੂ ਭਾਈਵਾਲੀ ਕੀਤੀ। ਸ਼ੁਭਮਨ ਗਿੱਲ ਨੇ ਆਪਣੇ ਦੋਹਰੇ ਸੈਂਕੜੇ ਦੀ ਪਾਰੀ 'ਚ 279 ਗੇਂਦਾਂ 'ਚ 22 ਚੌਕੇ ਅਤੇ 4 ਛੱਕੇ ਲਗਾਏ। ਕਪਤਾਨ ਵਿਹਾਰੀ ਨੇ 113 ਗੇਂਦਾਂ 'ਚ ਅਜੇਤੂ ਸੈਂਕੜੇ 'ਚ 11 ਚੌਕੇ ਅਤੇ 3 ਛੱਕੇ ਜੜੇ।
 

ਦੋਵਾਂ ਟੀਮਾਂ ਵਿਚਾਲੇ ਦੂਜਾ ਅਣ-ਅਧਿਕਾਰਿਤ ਟੈਸਟ ਮੈਚ 7 ਫਰਵਰੀ ਤੋਂ ਸ਼ੁਰੂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shubman Gill to score a double century against New Zeland A