ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਹਲੀ ਦੇ ਸਕੂਲ ਦੀ ਮਿੱਟੀ ਪਹੁੰਚੀ ਲੰਡਨ

ਕੋਹਲੀ ਦੇ ਸਕੂਲ ਦੀ ਮਿੱਟੀ ਪਹੁੰਚੀ ਲੰਡਨ

ਇੰਗਲੈਂਡ ਐਂਡ ਵੇਲਸ ਵਿਚ ਜਾਰੀ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਵਿਰਾਟ ਕੋਹਲੀ ਨੂੰ ਆਸ਼ੀਰਵਾਦ ਦੇਣ ਲਈ ਉਨ੍ਹਾਂ ਦੇ ਪਿਛਲੇ ਸਕੂਲ ਨੇ ਇਕ ਨਵਾਂ ਤਰੀਕਾ ਅਪਣਾਇਆ ਹੈ। ਸਟਾਰ ਸਪੋਰਟਸ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰਕੇ ਦੱਸਿਆ ਕਿ ਉਤਮ ਨਗਰ ਸਥਿਤ ਵਿਸ਼ਾਲ ਭਾਰਤੀ ਸਕੂਲ ਨੇ ਭਾਰਤੀ ਕਪਤਾਨ ਨੂੰ ਆਸ਼ੀਰਵਾਦ ਦੇਣ ਲਈ ਲੰਡਨ ਵਿਚ ਉਨ੍ਹਾਂ ਲਈ ਸਕੂਲ ਦੀ ਮਿੱਟੀ ਭੇਜੀ ਹੈ।

 

ਸਟਾਰ ਸਪੋਰਟਸ਼ ਨੇ ਟਵੀਟ ਕੀਤਾ, ‘ਵਿਰਾਟ ਕੋਹਲੀ ਦੇ ਸਕੂਲ ਦੀ ਮਿੱਟੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਲੰਡਨ ਜਾ ਰਹੀ ਹੈ। ਵਿਰਾਟ ਨੇ ਸਕੂਲ ਵਿਚ ਹੀ ਕ੍ਰਿਕਟ ਖੇਡਣਾ ਸਿੱਖਿਆ।’

 

ਕੋਹਲੀ ਨੇ 9ਵੀਂ ਕਲਾਸ ਵਿਚ ਸੇਵੀਅਰ ਕੌਨਵੇਂਟ ਵਿਚ ਸ਼ਾਮਲ ਹੋਣ ਤੋਂ ਪਹਿਲੇ ਵਿਸ਼ਾਲ ਭਾਰਤੀ ਵਿਚ ਪੜ੍ਹਾਈ ਕੀਤੀ ਸੀ। ਵਿਸ਼ਾਲ ਭਾਰਤੀ ਵਿਚ ਪੜ੍ਹਾਈ ਕਰਨ ਦੌਰਾਨ ਉਹ 1998 ਵਿਚ ਵੈਸਟ ਦਿੱਲੀ ਕ੍ਰਿਕੇਟ ਅਕਾਦਮੀ ਵਿਚ ਸ਼ਾਮਲ ਹੋਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਕੋਹਲੀ ਨੇ ਇਕ ਲੰਬਾ ਸਫਰ ਤੈਅ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:soil of Kohli school reached London