ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੌਰਵ ਗਾਂਗੁਲੀ ਨੇ ਕਿਹਾ, ਮੈਂ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦਾ ਹਾਂ ਪਰ... 

 

ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਵਿੱਖ ਵਿੱਚ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦੇ ਹਨ ਪਰ ਮੌਜੂਦਾ ਸਮੇਂ ਇਸ ਜ਼ੁੰਮੇਵਾਰੀ ਵਾਲੇ ਅਹੁਦੇ ਦਾ ਇਛੁੱਕ ਨਹੀਂ ਹੈ।   

 

ਭਾਰਤੀ ਟੀਮ ਲਈ ਨਵੇਂ ਕੋਚ ਦੀ ਖੋਜ ਜਾਰੀ ਹੈ ਕਿਉਂਕਿ ਵੈਸਟਇੰਡੀਜ ਦੌਰੇ ਤੋਂ ਬਾਅਦ ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਪੂਰਾ ਹੋ ਜਾਵੇਗਾ।  

 

ਗਾਂਗੁਲੀ ਨੇ ਕਿਹਾ ਕਿ ਉਹ ਇਕ ਦਿਨ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦੇ ਹਨ, ਪਰ ਅਜੇ ਨਹੀਂ ਕਿਉਂਕਿ ਉਨ੍ਹਾਂ ਕੋਲ ਦੂਜੀਆਂ ਜ਼ਿੰਮਵਾਰੀਆਂ ਹਨ। 

 

ਗਾਂਗੁਲੀ ਨੇ ਦੱਸਿਆ ਕਿ ਹਾਂ ਮੈਂ ਇਛੁੱਕ ਹਾਂ ਪਰ ਅਜੇ ਨਹੀਂ। ਇਹ ਦੌਰ ਨਿਕਲਣ ਦਿਓ, ਮੈਂ ਵੀ ਇਸ ਦੌੜ ਵਿੱਚ ਸ਼ਾਮਲ ਹੋ ਜਾਵਾਂਗਾ।

 

47 ਸਾਲ ਦਾ ਇਹ ਸਾਬਕਾ ਕ੍ਰਿਕਟਰ ਅਜੇ ਬੰਗਲ ਕ੍ਰਿਕਟ ਸੰਗਠਨ (ਸੀਏਬੀ) ਦਾ ਪ੍ਰਧਾਨ ਹੈ ਅਤੇ ਨਾਲ ਹੀ ਉਹ ਆਈਪੀਐਲ ਫਰੈਂਚਾਈਜੀ ਦਿੱਲੀ ਕੈਪੀਟਲ ਨਾਲ ਸਲਾਹਕਾਰ ਦੇ ਤੌਰ ਉੱਤੇ ਜੁੜੇ ਹਨ। ਉਹ ਕ੍ਰਿਕਟ ਕੁਮੈਂਟਰੀ ਨਾਲ ਇੱਕ ਹਰਮਨ ਪਿਆਰੇ ਬੰਗਾਲੀ ਟੈਲੀਵਿਜ਼ਨ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sourav Ganguly says he definitely wants to become coach of Indian Cricket Team but not now