ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਹਰੇਕ ਲੜੀ 'ਚ ਡੇਅ-ਨਾਈਟ ਟੈਸਟ ਮੈਚ ਖੇਡੇ : ਸੌਰਵ ਗਾਂਗੁਲੀ 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਮੁਖੀ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਗੁਲਾਬੀ ਗੇਂਦ ਨਾਲ ਟੈਸਟ ਮੈਚ ਹੁੰਦੇ ਰਹਿਣ ਤੇ ਵਿਰਾਟ ਕੋਹਲੀ ਦੀ ਟੀਮ ਹਰ ਸੀਰੀਜ਼ 'ਚ ਘੱਟੋ-ਘੱਟ ਇਕ ਡੇਅ-ਨਾਈਟ ਟੈਸਟ ਮੈਚ ਜ਼ਰੂਰ ਖੇਡੇ। ਭਾਰਤ ਨੇ ਪਿਛਲੇ ਮਹੀਨੇ ਆਪਣਾ ਪਹਿਲਾ ਪਿੰਕ ਬਾਲ ਟੈਸਟ ਬੰਗਲਾਦੇਸ਼ ਖ਼ਿਲਾਫ਼ ਈਡਨ ਗਾਰਡਨਸ 'ਚ ਖੇਡਿਆ ਸੀ, ਜਿਸ 'ਚ ਤੀਜੇ ਦਿਨ ਦੀ ਹੀ ਪਾਰੀ 'ਤੇ 46 ਦੌੜਾਂ ਨਾਲ ਜਿੱਤ ਦਰਜ ਕੀਤੀ।
 

ਗਾਂਗੁਲੀ ਨੇ ਦੀ ਵੀਕ ਅਖਬਾਰ ਨੂੰ ਕਿਹਾ, 'ਮੈਂ ਬਾਰੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗਦਾ ਹੈ ਕਿ ਇਹ ਟੈਸਟ ਕ੍ਰਿਕਟ ਨੂੰ ਅੱਗੇ ਵਧਾਉਣ ਦਾ ਇਕ ਤਰੀਕਾ ਹੈ। ਇਹ ਟੈਸਟ ਨਹੀਂ ਪਰ ਹਰ ਸੀਰੀਜ਼ 'ਚ ਘੱਟੋ-ਘੱਟ ਇਕ ਟੈਸਟ ਮੈਚ ਡੇਅ-ਨਾਈਟ ਫਾਰਮੈਟ 'ਚ ਜ਼ਰੂਰ ਖੇਡਿਆ ਜਾਵੇ।' ਬੀਸੀਸੀਆਈ ਦੇ ਮੁਖੀ ਵਜੋਂ ਗਾਂਗੁਲੀ ਨੇ ਭਾਰਤੀ ਨੂੰ ਡੇਅ-ਨਾਈਟ ਟੈਸਟ ਮੈਚ ਖੇਡਣ ਲਈ ਪ੍ਰੇਰਿਤ ਕੀਤਾ। ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਥਾਵਾਂ 'ਤੇ ਟੈਸਟ ਕ੍ਰਿਕਟ ਦੀ ਘਟਦੀ ਦਰਸ਼ਕਾਂ ਦੀ ਗਿਣਤੀ ਇਸ ਨਾਲ ਵਧਾਈ ਜਾ ਸਕਦੀ ਹੈ।
 

ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਨੇ ਭਾਰਤ ਦੇ ਪਹਿਲੇ ਪਿੰਕ ਬਾਲ ਟੈਸਟ ਦੀ ਕਾਫੀ ਮਾਰਕੀਟਿੰਗ ਕੀਤੀ ਸੀ। ਇਸ ਲਈ ਕੋਲਕਾਤਾ ਸ਼ਹਿਰ ਵੀ ਗੁਲਾਬੀ ਹੋ ਗਿਆ ਸੀ। ਇਥੇ ਮੁੱਖ ਥਾਵਾਂ ਤੇ ਇਮਾਰਤਾਂ 'ਤੇ ਗੁਲਾਬੀ ਰੰਗ ਨਾਲ ਰੌਸ਼ਨੀ ਕੀਤੀ ਗਈ ਸੀ। ਇੰਨਾ ਹੀ ਨਹੀਂ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਸ਼ਹੂਰ ਸ਼ਖਸੀਅਤਾਂ ਨੂੰ ਸੱਦਿਆ ਗਿਆ ਤੇ ਸਨਮਾਨਿਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sourav Ganguly wants India to play pink ball Tests in every series