ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣ ਅਫਰੀਕਾ ਦੇ ਬੱਲੇਬਾਜ਼ੀ ਕੋਚ ਬਣੇ ਜੈਕ ਕੈਲਿਸ

ਦੱਖਣ ਅਫਰੀਕਾ ਦੇ ਮਹਾਨ ਆਲਰਾਊਂਡਰ ਜੈਕ ਕੈਲਿਸ ਨੂੰ ਅਗਲੇ ਸੈਸ਼ਨ ਲਈ ਟੀਮ ਦਾ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕ੍ਰਿਕਟ ਦੱਖਣ ਅਫਰੀਕਾ ਨੇ ਟਵਿਟਰ 'ਤੇ ਕਿਹਾ, "ਦੱਖਣ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕੈਲਿਸ ਨੂੰ ਟੀਮ ਦਾ ਬੱਲੇਬਾਜ਼ੀ ਸਲਾਹਕਾਰ ਬਣਾਇਆ ਗਿਆ ਹੈ।" ਕੈਲਿਸ ਨੇ ਕੌਮਾਂਤਰੀ ਕ੍ਰਿਕਟ 'ਚ ਕੁੱਲ 519 ਮੈਚ ਖੇਡ ਕੇ 25,534 ਦੌੜਾਂ ਅਤੇ 577 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 166 ਟੈਸਟ, 328 ਵਨਡੇ ਅਤੇ 25 ਟੀ20 ਮੈਚ ਖੇਡੇ ਹਨ।
 

5 ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਕੈਲਿਸ ਦੇ ਨਾਂ ਟੈਸਟ 'ਚ 45 ਅਤੇ ਵਨਡੇ 'ਚ 17 ਸੈਂਕੜੇ ਹਨ। ਉਹ ਆਈਪੀਐਲ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ੀ ਸਲਾਹਕਾਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਟੈਸਟ ਵਿਕਟਕੀਪਰ ਮਾਰਕ ਬਾਊਚਰ ਨੂੰ ਪਿਛਲੇ ਹਫਤੇ ਦੱਖਣ ਅਫਰੀਕਾ ਦਾ ਮੁੱਖ ਕੋਚ ਬਣਾਇਆ ਗਿਆ ਸੀ। ਮਾਰਕ ਬਾਊਚਰ 2023 ਤਕ ਦੱਖਣ ਅਫਰੀਕਾ ਦੇ ਕੋਚ ਰਹਿਣਗੇ।
 

ਆਈਸੀਸੀ ਵਿਸ਼ਵ ਕੱਪ 2019 ਤੋਂ ਹੀ ਦੱਖਣ ਅਫਰੀਕਾ ਮੁਸ਼ਕਿਲ ਦੌਰ 'ਚੋਂ ਗੁਜਰ ਰਹੀ ਹੈ। ਅਜਿਹੇ 'ਚ ਟੀਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Africa appoints all rounder Jacques Kallis as batting consultant