ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ20 : ਦੱਖਣ ਅਫਰੀਕਾ ਨੇ ਇੰਗਲੈਂਡ ਨੂੰ 1 ਦੌੜ ਨਾਲ ਹਰਾਇਆ

ਆਖਰੀ ਓਵਰ ਵਿੱਚ ਤੇਜ਼ ਗੇਂਦਬਾਜ਼ ਲੂੰਗੀ ਐਂਗਿਦੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣ ਅਫਰੀਕਾ ਨੇ ਇੰਗਲੈਂਡ ਨੂੰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਪਹਿਲੇ ਮੈਚ 'ਚ 1 ਦੌੜ ਨਾਲ ਹਰਾ ਕੇ ਲੜੀ 'ਚ 1-0 ਦੀ ਲੀਡ ਲੈ ਲਈ ਹੈ। 
 

ਇੰਗਲੈਂਡ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਦੱਖਣੀ ਅਫਰੀਕਾ ਨੇ 8 ਵਿਕਟਾਂ 'ਤੇ 177 ਦੌੜਾਂ ਬਣਾਈਆਂ ਅਤੇ ਫਿਰ ਇੰਗਲੈਂਡ ਨੂੰ 9 ਵਿਕਟਾਂ 'ਤੇ 176 ਦੌੜਾਂ 'ਤੇ ਰੋਕ ਦਿੱਤਾ। ਦੱਖਣੀ ਅਫਰੀਕਾ ਨੇ ਤੀਜੀ ਵਾਰ ਟੀ20 ਕ੍ਰਿਕਟ ਵਿੱਚ 1 ਰਨ ਨਾਲ ਜਿੱਤ ਹਾਸਲ ਕੀਤੀ ਹੈ, ਜਦਕਿ ਇੰਗਲੈਂਡ ਪਹਿਲੀ ਵਾਰ 1 ਦੌੜ ਨਾਲ ਹਾਰਿਆ ਹੈ।
 

ਦੱਖਣੀ ਅਫਰੀਕਾ ਵੱਲੋਂ ਮਿਲੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੂੰ ਅੰਤਮ 7 ਗੇਂਦਾਂ 'ਚ 7 ਦੌੜਾਂ ਚਾਹੀਦੀਆਂ ਸਨ। ਪਰ ਆਖਰੀ ਓਵਰ ਕਰਨ ਵਾਲੇ ਲੂੰਗੀ ਐਂਗਿਦੀ ਨੇ ਇੰਗਲੈਂਡ ਨੂੰ ਟੀਚੇ ਤੱਕ ਨਾ ਪਹੁੰਚਣ ਦਿੱਤਾ ਅਤੇ ਦੱਖਣੀ ਅਫਰੀਕਾ ਨੂੰ ਇੱਕ ਦੌੜ ਨਾਲ ਜਿੱਤ ਦਿਵਾ ਦਿੱਤੀ।
 

ਇੰਗਲੈਂਡ ਲਈ ਜੇਸਨ ਰੋਏ ਨੇ 70, ਕਪਤਾਨ ਈਯਾਨ ਮੋਰਗਨ ਨੇ 52 ਅਤੇ ਜੋਨੀ ਬੇਅਰਸਟੋ ਨੇ 23 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਐਂਗਿਦੀ ਦੀਆਂ 3 ਵਿਕਟਾਂ ਤੋਂ ਇਲਾਵਾ ਐਂਡੀਲੇ ਫੇਹਲੁਕਵਾਓ ਅਤੇ ਬੁਰੇਨ ਹੈਂਡ੍ਰਿਕਸ ਨੇ 2-2 ਵਿਕਟਾਂ ਹਾਸਿਲ ਕੀਤੀਆਂ, ਜਦਕਿ ਡੇਲ ਸਟੇਨ ਨੂੰ 1 ਵਿਕਟ ਮਿਲੀ।
 

ਲੁੰਗੀ ਐਂਗਿਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦੀ ਮੈਚ ਦਾ ਐਵਾਰਡ ਮਿਲਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ 8 ਵਿਕਟਾਂ 'ਤੇ 177 ਦੌੜਾਂ ਬਣਾਈਆਂ ਸਨ। ਮੇਜ਼ਬਾਨ ਟੀਮ ਲਈ ਟੈਂਬਾ ਬਾਵੁਮਾ ਨੇ 43, ਕਪਤਾਨ ਕੁਇੰਟਨ ਡੀ ਕੋਕ ਅਤੇ ਰਾਸੀ ਵੈਨ ਡੇਰ ਡੁਸਨ ਨੇ 31-31, ਜੇਜੇ ਸਮਟਸ ਨੇ 20 ਦੌੜਾਂ ਬਣਾਈਆਂ। ਇੰਗਲੈਂਡ ਲਈ ਕ੍ਰਿਸ ਜੋਰਡਨ ਨੇ ਦੋ ਵਿਕਟ ਲਈਆਂ ਅਤੇ ਮੋਈਨ ਅਲੀ, ਸੈਮ ਕੁਰਨ, ਮਾਰਕ ਵੁੱਡ, ਆਦਿਲ ਰਾਸ਼ਿਦ ਅਤੇ ਬੇਨ ਸਟੋਕਸ ਨੇ ਇੱਕ-ਇੱਕ ਵਿਕਟ ਪ੍ਰਾਪਤ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Africa beat england by 1 run in first T20