ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਕ੍ਰਿਕਟਰ ਨੇ ਕਿਉਂ ਕਟਵਾਈ ਅੱਧੀ ਦਾੜ੍ਹੀ? ਵਜ੍ਹਾ ਜਾਣ ਕੇ ਹੈਰਾਨ ਰਹਿ ਜਾਓਗੇ

ਦੱਖਣ ਅਫਰੀਕਾ ਦੇ ਸਾਬਕਾ ਮਹਾਨ ਕ੍ਰਿਕਟਰ ਜੈਕ ਕੈਲਿਸ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅੱਧੀ ਦਾੜ੍ਹੀ ਕਟਾਈ ਹੋਈ ਹੈ। ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਰ ਕੈਲਿਸ ਨੇ ਅਜਿਹਾ ਕਿਉਂ ਕੀਤਾ?

 

 
 
 
 
 
 
 
 
 
 
 
 
 

Going to be an interesting few days. All for a good cause 😂🙈Rhinos and golf development @alfreddunhill

A post shared by Jacques Kallis (@jacqueskallis) on


 

ਜੈਕ ਕੈਲਿਸ ਨੇ ਤਸਵੀਰ ਸ਼ੇਅਰ ਕਰਦਿਆਂ ਇੰਸਟਾਗ੍ਰਾਮ 'ਤੇ ਲਿਖਿਆ ਹੈ, "ਅਗਲੇ ਕੁੱਝ ਦਿਨ ਬਹੁਤ ਦਿਲਚਸਪੀ ਨਾਲ ਗੁਜਰਨ ਵਾਲੇ ਹਨ। ਇਹ ਸੱਭ ਵਧੀਆ ਕੰਮ ਲਈ ਹੈ। ਗੈਂਡੇ ਬਚਾਉਣ ਅਤੇ ਗੋਲਫ ਦੇ ਵਿਕਾਸ ਲਈ ਹੈ।" ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਅਤੇ ਕਈ ਖਿਡਾਰੀ ਇਸ ਗੱਲ ਬਾਰੇ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ। ਕੈਲਿਸ ਨੇ ਪੋਸਟ 'ਚ ਖੁਲਾਸਾ ਕੀਤਾ ਕਿ ਉਸ ਨੇ ਅਜਿਹਾ ਕਰ ਕੇ 480 ਕੇ ਰੈਂਡਸ (ਦੱਖਣੀ ਅਫਰੀਕਾ ਮੁਦਰਾ) ਪ੍ਰਾਪਤ ਕੀਤੇ ਹਨ, ਜੋ 23,30,794 ਭਾਰਤੀ ਰੁਪਏ ਬਣਦੇ ਹਨ।
 

ਜ਼ਿਕਰਯੋਗ ਹੈ ਕਿ ਲਗਭਗ ਦੋ ਦਹਾਕੇ ਤਕ ਅਫ਼ਰੀਕੀ ਟੀਮ ਲਈ ਖੇਡਣ ਵਾਲੇ ਜੈਕ ਕੈਲਿਸ ਨੇ ਸਾਲ 1995 'ਚ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਸਾਲ 2014 'ਚ ਜੈਕ ਕੈਲਿਸ ਨੇ ਆਪਣਾ ਅੰਤਮ ਕੌਮਾਂਤਰੀ ਮੈਚ ਖੇਡਿਆ ਸੀ। ਜੈਕ ਕੈਲਿਸ ਆਪਣੇ ਸਮੇਂ ਦੇ ਮਹਾਨ ਆਲ ਰਾਊਂਡਰਾਂ 'ਚੋਂ ਰਹੇ ਹਨ। ਹਾਲੇ ਤਕ ਜੈਕ ਕੈਲਿਸ ਨੂੰ ਦੱਖਣੀ ਅਫਰੀਕਾ ਦਾ ਸਭ ਤੋਂ ਸ਼ਾਨਦਾਰ ਬੱਲੇਬਾਜ਼ ਕਿਹਾ ਜਾਂਦਾ ਹੈ। ਬੱਲੇ ਨਾਲ ਹੀ ਨਹੀਂ ਸਗੋਂ ਗੇਂਦ ਨਾਲ ਵੀ ਉਨ੍ਹਾਂ ਨੇ ਧਮਾਲ ਮਚਾਈ। ਕੈਲਿਸ ਦੇ ਅੰਕੜੇ ਗਵਾਹ ਹਨ ਕਿ ਉਨ੍ਹਾਂ ਨੇ ਕ੍ਰਿਕਟ ਦੇ ਮੈਦਾਨ 'ਤੇ ਕਿੰਨਾ ਕਮਾਲ ਕੀਤਾ ਹੈ।
 

ਕੈਲਿਸ ਨੇ ਆਪਣੇ ਟੈਸਟ ਕਰਿਅਰ 'ਚ 166 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 55.37 ਦੀ ਔਸਤ ਨਾਲ 13289 ਦੌੜਾਂ ਬਣਾਈਆਂ ਹਨ। ਜੇ ਗੱਲ 50 ਓਵਰਾਂ ਵਾਲੇ ਮੈਚਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ 328 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ 44.36 ਦੀ ਔਸਤ ਨਾਲ 11579 ਦੌੜਾਂ ਬਣਾਈਆਂ ਹਨ। ਜੈਕ ਕੈਲਿਸ ਦੇ ਨਾਂ ਟੈਸਟ ਕ੍ਰਿਕਟ ਵਿੱਚ 45 ਸੈਂਕੜੇ ਹਨ। ਉਹ ਸਚਿਨ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਕੈਲਿਸ ਨਾ ਸਿਰਫ਼ ਆਪਣੀ ਬੱਲੇਬਾਜ਼ੀ, ਬਲਕਿ ਗੇਂਦਬਾਜ਼ੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਇੱਕ ਦਿਨਾਂ ਮੈਚਾਂ ਵਿੱਚ 328 ਵਿਕਟਾਂ ਅਤੇ ਟੈਸਟ ਕਰਿਅਰ ਵਿੱਚ 273 ਵਿਕਟਾਂ ਲਈਆਂ ਹਨ। ਸਚਿਨ ਤੇਂਦੁਲਕਰ ਅਤੇ ਰਿੰਕੀ ਪੋਂਟਿੰਗ ਤੋਂ ਬਾਅਦ 13,000 ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਜੈਕ ਕੈਲਿਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Africa Player Jacques Kallis Cut half beard