ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੌਰੇ ਲਈ ਦੱਖਣ ਅਫ਼ਰੀਕਾ ਟੀਮ ਦਾ ਐਲਾਨ, ਸਾਬਕਾ ਕਪਤਾਨ ਦੀ ਵਾਪਸੀ

ਨਿਊਜ਼ੀਲੈਂਡ ਦੌਰੇ 'ਤੇ ਵਨਡੇ ਅਤੇ ਟੈਸਟ ਲੜੀ 'ਚ ਹਾਰਨ ਦਾ ਸਾਹਮਣਾ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਹੁਣ ਆਉਣ ਵਾਲੇ ਦਿਨਾਂ 'ਚ ਦੱਖਣ ਅਫ਼ਰੀਕਾ ਵਿਰੁੱਧ ਘਰੇਲੂ ਧਰਤੀ 'ਤੇ ਤਿੰਨ ਮੈਚਾਂ ਦੀ ਵਨਡੇ ਲੜੀ ਖੇਡਣੀ ਹੈ। ਇਸ ਦੇ ਲਈ ਦੱਖਣ ਅਫ਼ਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।
 

ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੀ ਭਾਰਤ ਦੌਰੇ ਲਈ ਦੱਖਣ ਅਫ਼ਰੀਕਾ ਟੀਮ 'ਚ ਵਾਪਸੀ ਹੋਈ ਹੈ। ਜਦਕਿ ਟੀਮ ਦੀ ਅਗਵਾਈ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕਾਕ ਕਰਨਗੇ। ਇੰਨਾ ਹੀ ਨਹੀਂ, 15 ਮੈਂਬਰੀ ਟੀਮ ਵਿੱਚ ਦੱਖਣੀ ਅਫ਼ਰੀਕਾ ਦੇ ਸ਼ਾਨਦਾਰ ਬੱਲੇਬਾਜ਼ ਰਾਸੀ ਵੈਨ ਡੇਰ ਦੁਸੇ ਦੀ ਵੀ ਵਾਪਸੀ ਹੋਈ ਹੈ।
 

ਦੂਜੇ ਪਾਸੇ, ਕਾਈਲ ਵੇਰਿਨ, ਕੇਸ਼ਵ ਮਹਾਰਾਜ ਅਤੇ ਲੂਥੋ ਸਿਪਾਮਲਾ ਟੀਮ ਵਿੱਚ ਆਪਣੀ ਥਾਂ ਬਰਕਰਾਰ ਰੱਖਣ ਵਿੱਚ ਸਫਲ ਰਹੇ ਹਨ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ 'ਚ 12 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 15 ਮਾਰਚ ਨੂੰ ਲਖਨਊ ਅਤੇ 18 ਮਾਰਚ ਨੂੰ ਫਾਈਨਲ ਮੈਚ ਕੋਲਕਾਤਾ ਵਿਖੇ ਖੇਡਿਆ ਜਾਵੇਗਾ।
 

ਦੱਖਣੀ ਅਫਰੀਕਾ ਟੀਮ :
ਕਵਿੰਟਨ ਡੀ ਕਾਕ (ਕਪਤਾਨ), ਟੈਂਬਾ ਬਾਵੁਮਾ, ਰਾਸੀ ਵੈਨ ਡੇਰ ਦੁਸੇ, ਫਾਫ ਡੂ ਪਲੇਸਿਸ, ਕਾਇਲ ਵੇਰਿਏਨ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜੌਨ-ਜੌਨ ਸਮੁਟਸ, ਐਂਡਿਲੇ ਫੇਲੁਕਵਾਓ , ਲੂੰਗੀ ਐਂਗਿਡੀ, ਲੂਥੋ ਸਿਪਾਮਲਾ, ਬੇਓਰਨ ਹੈਂਡ੍ਰਿਕਸ, ਐਨਰਿਕ ਨੋਕੀਆ, ਜੋਰਜ ਲਿੰਡੇ ਅਤੇ ਕੇਸ਼ਵ ਮਹਾਰਾਜ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Africa team announce For 3 ODI matches Series against India