ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣ ਅਫਰੀਕਾ ਕ੍ਰਿਕਟ ਟੀਮ ਨੇ ਪਾਕਿਸਤਾਨ ਦੌਰਾ ਕੀਤਾ ਰੱਦ

ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਕੰਮਕਾਜ ਪ੍ਰਬੰਧਨ ਦਾ ਹਵਾਲਾ ਦਿੰਦੇ ਹੋਏ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨ ਤੋਂ ਬਾਅਦ ਪ੍ਰਸਤਾਵਿਤ ਤਿੰਨ ਟੀ20 ਕੌਮਾਂਤਰੀ ਮੈਚਾਂ ਲਈ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਹੈ।
 

ਈਐਸਪੀਐਨ ਕ੍ਰਿਕਇਨਫੋ ਦੇ ਅਨੁਸਾਰ ਇਹ ਦੌਰਾ ਬਾਅਦ 'ਚ ਉਸ ਸਮੇਂ ਹੋਵੇਗਾ, ਜਦੋਂ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਲਈ ਸਹੀ ਹੋਵੇ। ਦੱਖਣੀ ਅਫਰੀਕਾ ਨੂੰ 12 ਤੋਂ 18 ਮਾਰਚ ਤੱਕ ਭਾਰਤ ਦੇ ਦੌਰੇ 'ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨਾ ਸੀ।
 

ਦੱਖਣ ਅਫਰੀਕਾ ਨੇ ਰਾਵਲਪਿੰਡੀ 'ਚ ਤਿੰਨ ਟੀ20 ਮੈਚਾਂ ਦੀ ਸੀਰੀਜ਼ 'ਚ ਹਿੱਸਾ ਲੈਣਾ ਸੀ। ਦੱਖਣੀ ਅਫਰੀਕਾ ਦੀ ਟੀਮ ਹੁਣ ਇੰਗਲੈਂਡ ਨਾਲ 4 ਮੈਚਾਂ ਦੀ ਟੈਸਟ ਅਤੇ 3 ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਅਦ ਟੀ20 ਸੀਰੀਜ਼ ਖੇਡ ਰਹੀ ਹੈ।
 

ਇਸ ਤੋਂ ਬਾਅਦ ਟੀਮ ਨੂੰ ਆਸਟ੍ਰੇਲੀਆ ਦੀ ਮੇਜ਼ਬਾਨੀ ਕਰਨੀ ਹੈ, ਜਿੱਥੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਇਲਾਵਾ ਤਿੰਨ ਟੈਸਟ ਮੈਚ ਖੇਡਣੇ ਹਨ। ਦੱਖਣ ਅਫਰੀਕਾ ਟੀਮ ਕੋਲ  ਸੀਰੀਜ਼ ਦੇ ਆਖਰੀ ਮੈਚ ਅਤੇ ਭਾਰਤ ਦੌਰੇ 'ਤੇ ਖੇਡੇ ਜਾਣ ਵਾਲੇ ਪਹਿਲੇ ਮੈਚ ਵਿਚਾਲੇ ਇੱਕ ਹਫਤੇ ਤੋਂ ਵੀ ਘੱਟ ਸਮਾਂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South Africa team call off proposed Pakistan tour for citing workload