ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਚੁਰੀਅਨ ਟੈਸਟ : ਦੱਖਣ ਅਫਰੀਕਾ ਨੇ ਇੰਗਲੈਂਡ ਨੂੰ 107 ਦੌੜਾਂ ਨਾਲ ਹਰਾਇਆ

ਮੇਜ਼ਬਾਨ ਦੱਖਣ ਅਫਰੀਕਾ ਨੇ ਸੈਂਚੁਰੀਅਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਇੰਗਲੈਂਡ ਨੂੰ 107 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ 'ਚ 1-0 ਨਾਲ ਲੀਡ ਬਣਾ ਲਈ ਹੈ। ਇੰਗਲੈਂਡ ਨੂੰ ਮੈਚ ਜਿੱਤਣ ਲਈ ਦੱਖਣ ਅਫਰੀਕਾ ਨੇ 376 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਸੀ, ਪਰ ਇੰਗਲੈਂਡ ਟੀਮ ਮੈਚ ਦੇ ਚੌਥੇ ਦਿਨ 268 ਦੌਰਾਂ 'ਤੇ ਆਲ ਆਊਟ ਹੋ ਗਈ।
 

ਇਸ ਟੈਸਟ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਦੱਖਣ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਮੇਜ਼ਬਾਨ ਟੀਮ ਨੇ ਪਹਿਲੀ ਪਾਰੀ 'ਚ 284 ਦੌਰਾਂ ਬਣਾਈਆਂ ਸਨ। ਦੱਖਣ ਅਫਰੀਕਾ ਵੱਲੋਂ ਕਵਿੰਟਨ ਡੀ ਕਾਕ ਨੇ 95 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਟੁਅਰਟ ਬਰਾਡ ਅਤੇ ਸੈਮ ਕੁਰੈਨ ਨੇ 4-4 ਵਿਕਟਾਂ ਲਈਆਂ ਸਨ। 
 

ਇੰਗਲੈਂਡ ਟੀਮ ਆਪਣੀ ਪਹਿਲੀ ਪਾਰੀ 'ਚ ਸਿਰਫ 181 ਦੌੜਾਂ 'ਤੇ ਢੇਰ ਹੋ ਗਈ ਸੀ। ਇੰਗਲੈਂਡ ਵੱਲੋਂ ਜੋ ਡੇਨਲੀ ਨੇ 50 ਦੌੜਾਂ ਬਣਾਈਆਂ ਸਨ। ਦੱਖਣ ਅਫਰੀਕਾ ਵੱਲੋਂ ਵਰਨੋਨ ਫਿਲੈਂਡਰ ਨੇ 4, ਕਗੀਸੋ ਰਬਾੜਾ ਨੇ 3 ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਦੱਖਣ ਅਫਰੀਕਾ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 103 ਦੌੜਾਂ ਦੀ ਲੀਡ ਮਿਲ ਗਈ ਸੀ।
 

ਦੱਖਣ ਅਫਰੀਕਾ ਨੇ ਦੂਜੀ ਪਾਰੀ 'ਚ 272 ਦੌੜਾਂ ਬਣਾਈਆਂ ਸਨ। ਦੂਜੀ ਪਾਰੀ 'ਚ ਰਾਸੀ ਵਾਨ ਡਰ ਡੁਸੇਨ ਨੇ 51, ਵਰਨੋਨ ਫਿਲੈਂਡਰ ਨੇ 46 ਅਤੇ ਐਨਰਿਕ ਨੋਰਤਜੇ ਨੇ 40 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ 5 ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਇੰਗਲੈਂਡ ਨੂੰ ਚੌਥੀ ਪਾਰੀ 'ਚ ਜਿੱਤ ਲਈ 376 ਦੌੜਾਂ ਬਣਾਉਣੀਆਂ ਸਨ।
 

ਇਕ ਸਮੇਂ ਇੰਗਲੈਂਡ ਟੀਮ 1 ਵਿਕਟ 'ਤੇ 121 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ 'ਚ ਵਿਖਾਈ ਦੇ ਰਹੀ ਸੀ ਪਰ ਮੈਚ ਦੇ ਚੌਥੇ ਦਿਨ ਦੇ ਦੂਜੇ ਸੈਸ਼ਨ 'ਚ ਦੱਖਣ ਅਫਰੀਕੀ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ ਸਿਰਫ 268 ਦੌੜਾਂ 'ਤੇ ਢੇਰ ਕਰ ਦਿੱਤਾ। ਇੰਗਲੈਂਡ ਵੱਲੋਂ ਦੂਜੀ ਪਾਰੀ 'ਚ ਰੋਰੀ ਬਰਨਸ ਨੇ 84 ਦੌੜਾਂ ਬਣਾਈਆਂ। ਦੱਖਣ ਅਫਰੀਕਾ ਵੱਲੋਂ ਕਗੀਸੋ ਰਬਾੜਾ ਨੇ 4 ਅਤੇ ਐਨਰਿਕ ਨੋਰਤਜੇ ਨੇ 3 ਵਿਕਟਾਂ ਲਈਆਂ।
 

ਕਵਿੰਟਨ ਡੀ ਕਾਕ ਨੂੰ 'ਪਲੇਅਰ ਆਫ ਦੀ ਮੈਚ' ਐਲਾਨਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South African Cricket Team beat England Cricket Team by 107 runs in Centurion Test