ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਹਤਰੀਨ ਗੇਂਦਬਾਜ਼ ਡੇਲ ਸਟੇਨ ਨੇ ਟੈਸਟ ਕ੍ਰਿਕੇਟ ਨੂੰ ਕਿਹਾ ਅਲਵਿਦਾ

ਕ੍ਰਿਕਟ ਇਤਿਹਾਸ ਦੇ ਬੇਹਤਰੀਨ ਤੇਜ਼ ਗੇਂਦਬਾਜ਼ਾਂ ਚ ਸ਼ਾਮਲ ਦੱਖਣੀ ਅਫਰੀਕੀ 36 ਸਾਲਾ ਕ੍ਰਿਕਟਰ ਡੇਲ ਸਟੇਨ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਵਨ ਡੇ ਅਤੇ ਟੀ20 ਚ ਖੇਡਦੇ ਰਹਿਣਗੇ। ਦੱਖਣੀ ਅਫਰੀਕਾ ਵਲੋਂ ਸਭ ਤੋਂ ਵੱਧ ਟੈਸਟ ਵਿਕੇਟਾਂ ਲੈਣ ਵਾਲੇ ਸਟੇਨ ਨੇ ਟੈਸਟ ਕ੍ਰਿਕੇਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ, ਅੱਜ ਮੈਂ ਖੇਡ ਦੇ ਉਸ ਮੁਕਾਬਲੇ ਨੂੰ ਅਲਵਿਦਾ ਕਹਿ ਰਿਹਾ ਹਾਂ ਜਿਸ ਨੂੰ ਮੈਂ ਸਭ ਤੋਂ ਵੱਧ ਚਾਹੁੰਦਾ ਹਾਂ।

 

ਡੇਲ ਸਟੇਨ ਨੇ ਸਾਲ 2004 ਚ ਇੰਗਲੈਂਡ ਖਿਲਾਫ ਪੋਰਟ ਐਲੀਜ਼ਾਬੇਥ ਚ ਖੇਡੇ ਗਏ ਮੈਚ ਨਾਲ ਟੈਸਟ ਕ੍ਰਿਕਟ ਚ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਇਸੇ ਮੈਦਾਨ ਤੇ ਸ਼੍ਰੀਲੰਕਾ ਖਿਲਾਫ ਇਸੇ ਸਾਲ ਫਰਵਰੀ ਚ ਖੇਡਿਆ ਸੀ।

 

ਸਟੇਨ ਨੇ ਕਿਹਾ, ਮੇਰੇ ਮੁਤਾਬਕ ਟੈਸਟ ਮੈਚ ਕ੍ਰਿਕਟ ਦਾ ਸਭ ਤੋਂ ਵਧੀਆ ਰੂਪ ਹੈ। ਇਹ ਮਾਨਸਿਕ, ਸਰੀਰਕ ਤੇ ਭਾਵਨਾਤਮਕ ਤੌਰ ਤੇ ਤੁਹਾਡੀ ਪ੍ਰੀਖਿਆ ਲੈਂਦਾ ਹੈ। ਹੁਣ ਮੈਂ ਆਪਣਾ ਪੂਰਾ ਧਿਆਨ ਵਨਡੇ ਅਤੇ ਟੀ20 ਆਲਮੀ ਕ੍ਰਿਕਟ ਤੇ ਲਗਾਵਾਂਗਾ ਤੇ ਪੱਕਾ ਕਰਾਂਗਾ ਕਿ ਮੈਂ ਖੇਡ ਚ ਲੰਬੇ ਸਮੇਂ ਤਕ ਬਣਿਆ ਰਹਿ ਸਕਾਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:South African Fast Bowler Dale Steyn retires from test cricket will continue to play in ODI and T20