ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਪੇਨ ਦੇ ਰਾਫ਼ੇਲ ਨਡਾਲ ਨੇ ਜਿੱਤਿਆ ਫ਼ਰੈਂਚ ਓਪਨ ਦਾ ਸਿੰਗਲਜ਼ ਖਿ਼ਤਾਬ

​​​​​​​ਸਪੇਨ ਦੇ ਰਾਫ਼ੇਲ ਨਡਾਲ ਨੇ ਜਿੱਤਿਆ ਫ਼ਰੈਂਚ ਓਪਨ ਦਾ ਸਿੰਗਲਜ਼ ਖਿ਼ਤਾਬ

ਸਪੇਨ ਦੇ ਟੈਨਿਸ ਸਟਾਰ ਰਾਫ਼ੇਲ ਨਡਾਲ ਨੇ ਫ਼ਰੈਂਚ ਓਪਨ–2019 ਦਾ ਸਿੰਗਲਜ਼ ਖਿ਼ਤਾਬ ਜਿੱਤ ਲਿਆ ਹੈ। ਲਾਲ ਬਜਰੀ ਉੱਤੇ ਉਨ੍ਹਾਂ ਲਗਾਤਾਰ ਤੀਜੇ ਸਾਲ ਜੇਤੂ ਬਣ ਕੇ ਜਿੱਤ ਦੀ ਹੈਟ੍ਰਿਕ ਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣਾ ਰਿਕਾਰਡ ਹੋਰ ਵੀ ਮਜ਼ਬੂਤ ਕਰ ਲਿਆ ਹੈ।

 

 

‘ਕਲੇਅ ਕੋਰਟ ਦੇ ਬਾਦਸ਼ਾਹ’ ਨੇ ਐਤਵਾਰ ਨੂੰ ਰਿਕਾਰਡ 12ਵੀਂ ਵਾਰ ਫ਼ਰੈਂਚ ਓਪਨ ਟਾਈਟਲ ਆਪਣੇ ਨਾਂਅ ਕੀਤਾ। ਵਰਲਡ ਨੰਬਰ–2 ਨਡਾਲ ਕਿਸੇ ਗ੍ਰੈ਼ਡ ਸਲੈਮ ਉੱਤੇ 10 ਜਾਂ ਇਸ ਤੋਂ ਵੱਧ ਵਾਰ ਕਬਜ਼ਾ ਕਰਨ ਵਾਲੇ ਇੱਕੋ–ਇੱਕ ਖਿਡਾਰੀ ਹਨ।

 

 

33 ਸਾਲਾਂ ਦੇ ਨਡਾਲ ਨੇ 18ਵਾਂ ਗ੍ਰੈਂਡ ਸਲੈਮ ਸਿੰਗਲਜ਼ ਟਾਈਟਲ ਆਪਣੇ ਨਾਂਅ ਕੀਤਾ। ਨਡਾਲ ਹੁਣ ਵੀ ਮਹਾਨ ਮੁਕਾਬਲੇਬਾਜ਼ ਰੌਜਰ ਫ਼ੈਡਰਰ ਤੋਂ 2 ਮੇਜਰ ਖਿ਼ਤਾਬ ਪਿਛਾਂਹ ਚੱਲ ਰਹੇ ਹਨ। ਭਾਵੇਂ ਇਹ ਸਵਿਸ ਸਟਾਰ ਉਨ੍ਹਾਂ ਤੋਂ ਚਾਰ ਸਾਲ ਵੱਡਾ ਹੈ।

 

 

ਨਡਾਲ ਨੇ ਵਰਲਡ ਨੰਬਰ–4 ਆਸਟ੍ਰੀਆ ਦੇ 25 ਸਾਲਾ ਡੌਮਿਨਿਕ ਥੀਮ ਨੂੰ 3 ਘੰਟੇ 1 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 6–3, 5–7, 6–1, 6–1 ਨਾਲ ਹਰਾਇਆ। ਦੂਜੇ ਵਾਰ ਕਿਸੇ ਗ੍ਰੈਂਡ ਸਲੈਮ ਦੇ ਫ਼ਾਈਨਲ ’ਚ ਪੁੱਜੇ ਥੀਮ ਦਾ ਖਿ਼ਤਾਬ ਜਿੱਤਣ ਦਾ ਸੁਫ਼ਨਾ ਅਧੂਰਾ ਰਹਿ ਗਿਆ।

 

 

ਨਡਾਲ ਨੇ ਪਿਛਲੇ ਸਾਲ ਵੀ ਥੀਮ ਨੂੰ ਹੀ ਫ਼ਾਈਨਲ ਵਿੱਚ ਹਰਾਇਆ ਸੀ। ਥੀਮ ਨੇ ਇਸ ਵਾਰ ਸੈਮੀ–ਫ਼ਾਈਨਲ ਵਿੱਚ ਵਰਲਡ ਨੰਬਰ–1 ਸਰਬੀਆਈ ਸਟਾਰ ਨੋਵਾਕ ਜੋਕੋਵਿਚ ਨੂੰ ਹਰਾ ਕੇ ਲਗਾਤਰ ਦੂਜੇ ਸਾਲ ਫ਼ਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Spain s Rafale Nadale Wins French Open s Singles Title