ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀਸੰਤ ਤੋਂ ਉਮਰ ਭਰ ਦੀ ਪਾਬੰਦੀ ਹਟੀ, ਕਦੋ ਕਰ ਸਕਦੇ ਹਨ ਕ੍ਰਿਕਟ 'ਚ ਵਾਪਸੀ

Board Of Control For Cricket In India BCCI S. Sreesanth:  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਲੋਕਪਾਲ ਡੀ.ਕੇ. ਜੈਨ ਨੇ ਆਦੇਸ਼ ਦਿੱਤਾ ਹੈ ਕਿ ਕਥਿਤ ਸਪਾਟ ਫਿਕਸਿੰਗ ਮਾਮਲੇ ਵਿੱਚ ਫਸੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦੀ ਪਾਬੰਦੀ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋ ਜਾਵੇਗੀ, ਕਿਉਂਕਿ ਛੇ ਸਾਲ ਤੋਂ ਚੱਲੀ ਆ ਰਹੇ ਪਾਬੰਦੀ ਕਾਰਨ ਆਪਣਾ ਸਰਬੋਤਮ ਦੌਰ ਪਹਿਲਾਂ ਹੀ ਗੁਆ ਚੁੱਕਾ ਹੈ। ਬੀਸੀਸੀਆਈ ਨੇ ਅਗਸਤ 2013 ਵਿੱਚ ਸ਼੍ਰੀਸੰਤ ਤੇ ਪਾਬੰਦੀ ਲਗਾ ਦਿੱਤੀ ਸੀ।

 

ਉਨ੍ਹਾਂ ਤੋਂ ਇਲਾਵਾ ਆਈਪੀਐਲ 'ਚ ਕਥਿਤ ਤੌਰ ਉੱਤੇ ਸਟਾਪ ਫਿਕਸਿੰਗ ਕਰਨ ਵਾਲੇ ਰਾਜਸਥਾਨ ਰਾਇਲਜ਼ ਦੇ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ 'ਤੇ ਵੀ ਪਾਬੰਦੀ ਲਾਈ ਗਈ ਸੀ।

 

ਸੁਪਰੀਮ ਕੋਰਟ ਨੇ ਇਸ ਸਾਲ 15 ਮਾਰਚ ਨੂੰ ਬੀਸੀਸੀਆਈ ਦੀ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਨੂੰ ਬਦਲ ਦਿੱਤਾ ਸੀ। ਹੁਣ 7 ਅਗਸਤ ਦੇ ਆਪਣੇ ਫੈਸਲੇ ਵਿੱਚ ਜੈਨ ਨੇ ਕਿਹਾ ਕਿ ਇਹ ਪਾਬੰਦੀ ਸੱਤ ਸਾਲ ਦੀ ਹੋਵੇਗੀ ਅਤੇ ਉਹ ਅਗਲੇ ਸਾਲ ਖੇਡਣ ਸਕਣਗੇ।

 

 

 

 

ਜੈਨ ਨੇ ਕਿਹਾ ਕਿ ਸ਼੍ਰੀਸੰਤ ਦੀ ਉਮਰ 35 ਸਾਲ ਤੋਂ ਉੱਪਰ ਹੈ। ਕ੍ਰਿਕਟਰ ਵਜੋਂ ਉਸ ਦਾ ਸਰਬੋਤਮ ਦੌਰ ਬੀਤ ਚੁੱਕਾ ਹੈ। ਮੇਰਾ ਮੰਨਣਾ ਹੈ ਕਿ ਸ਼੍ਰੀਸੰਤ ਨੂੰ ਕਿਸੇ ਵੀ ਕਿਸਮ ਦੇ ਵਪਾਰਕ ਕ੍ਰਿਕਟ ਜਾਂ ਬੀ.ਸੀ.ਸੀ.ਆਈ. ਜਾਂ ਉਸ ਦੇ ਮੈਂਬਰ ਸੰਘ ਨਾਲ ਜੁੜਨ ਉੱਤੇ ਸ਼੍ਰੀਸੰਤ ਉੱਤੇ ਲੱਗੀ ਪਾਬੰਦੀ 13 ਸਤੰਬਰ 2013 ਤੋਂ ਸੱਤ ਸਾਲਾਂ ਲਈ ਜਾਇਜ਼ ਹੋਵੇਗਾ।

 

ਬੀਸੀਸੀਆਈ ਨੇ 28 ਫ਼ਰਵਰੀ ਨੂੰ ਅਦਾਲਤ ਵਿੱਚ ਕਿਹਾ ਸੀ ਕਿ ਸ਼੍ਰੀਸੰਤ ਤੇ ਲਾਈ ਗਈ ਉਮਰ ਭਰ ਦੀ ਪਾਬੰਦੀ ਸਹੀ ਹੈ, ਕਿਉਂਕਿ ਉਸ ਨੇ ਮੈਚ ਦੇ ਨਤੀਜੇ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਥੇ, ਸ਼੍ਰੀਸੰਤ ਦੇ ਵਕੀਲ ਨੇ ਕਿਹਾ ਕਿ ਆਈਪੀਐਲ ਮੈਚ ਦੌਰਾਨ ਕੋਈ ਸਪਾਟ ਫਿਕਸਿੰਗ ਨਹੀਂ ਹੋਈ ਅਤੇ ਸ਼੍ਰੀਸੰਤ ਤੇ ਲਗਾਏ ਗਏ ਦੋਸ਼ਾਂ ਦੇ ਹੱਕ ਵਿੱਚ ਕੋਈ ਸਬੂਤ ਨਹੀਂ ਮਿਲਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sreesanth s ban to be seven years ends in August 2020