ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਟੀ20 ਮੈਚਾਂ ਦੀ ਲੜੀ ਲਈ ਸ੍ਰੀਲੰਕਾ ਟੀਮ ਭਾਰਤ ਪੁੱਜੀ

ਲਸਿਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ20 ਲੜੀ ਲਈ ਵੀਰਵਾਰ ਨੂੰ ਭਾਰਤ ਪੁੱਜੀ। ਦੋਵਾਂ ਦੇਸ਼ਾਂ ਵਿਚਕਾਰ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਖੇਡਿਆ ਜਾਵੇਗਾ। ਦੂਜਾ ਮੈਚ 7 ਜਨਵਰੀ ਨੂੰ ਇੰਦੌਰ ਅਤੇ ਤੀਜਾ ਮੈਚ 10 ਜਨਵਰੀ ਨੂੰ ਪੁਣੇ 'ਚ ਖੇਡਿਆ ਜਾਵੇਗਾ।
 

ਵੀਰਵਾਰ ਨੂੰ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੇ ਟਵਿਟਰ ਹੈਂਡਲ 'ਤੇ ਟੀਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ 16 ਮੈਂਬਰੀ ਸ੍ਰੀਲੰਕਾਈ ਟੀਮ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਟੀਮ ਦੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਦੀਆਂ ਹਨ। ਬੋਰਡ ਨੇ ਇਸ ਦੇ ਕੈਪਸ਼ਨ 'ਚ ਲਿਖਿਆ, "ਤਿੰਨ ਮੈਚਾਂ ਦੀ ਟੀ20 ਲੜੀ ਲਈ ਲਸਿਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾਈ ਟੀਮ ਭਾਰਤ ਰਵਾਨਾ ਹੁੰਦੇ ਹੋਏ।"
 

 

ਭਾਰਤ ਵਿਰੁੱਧ ਤਿੰਨ ਮੈਚਾਂ ਦੀ ਲੜੀ 'ਚ ਸ੍ਰੀਲੰਕਾ ਟੀਮ 'ਚ ਆਲਰਾਊਂਡਰ ਐਂਜਲੋ ਮੈਥਿਊਜ਼ ਦੀ ਵਾਪਸੀ ਹੋਈ ਹੈ। ਦੋਹਾਂ ਟੀਮਾਂ ਵਿਚਕਾਰ ਹੁਣ ਤਕ 16 ਟੀ20 ਮੈਚ ਖੇਡੇ ਗਏ ਹਨ, ਜਿਸ 'ਚ 11 ਭਾਰਤ, ਜਦਕਿ 5 ਮੈਚ ਸ੍ਰੀਲੰਕਾ ਨੇ ਜਿੱਤੇ ਹਨ। ਭਾਰਤੀ ਟੀਮ ਲੜੀ ਦੇ ਸਾਰੇ ਤਿੰਨ ਮੈਚ ਜਿੱਤ ਲੈਂਦੀ ਹੈ ਤਾਂ ਸ੍ਰੀਲੰਕਾ ਵਿਰੁੱਧ ਸੱਭ ਤੋਂ ਵੱਧ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ 'ਚ ਹੋਵੇਗਾ।
 

ਸ੍ਰੀਲੰਕਾ ਟੀਮ :
ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਗੁਨਾਤਿਲਕਾ, ਅਵਿਸ਼ਕਾ ਫਰਨਾਂਨਡੋ, ਰਾਜਪਕਸਾ, ਫਰਨਾਂਨਡੋ, ਸ਼ਨਾਕਾ, ਮੈਥਿਊਜ਼, ਡਿਕਵੇਲਾ, ਕੁਸ਼ਲ ਮੈਂਡਿਸ, ਹਸਾਰੰਗੇ, ਸੰਦਾਕਨ, ਧਨੰਨਜੈ, ਕੁਮਾਰਾ, ਇਸੁਰੂ ਉਡਾਨਾ, ਕਾਸੁਨ ਰਜਿਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka arrives in Guwahati for T20I series against India