ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀਲੰਕਾਈ ਗੇਂਦਬਾਜ਼ ਅਜੰਤਾ ਮੈਂਡਿਸ ਨੇ ਕ੍ਰਿਕਟ ਤੋਂ ਲਿਆ ਸੰਨਿਆਸ

 

Ajantha Mendis: Sri Lanka Cricket Team: Sri Lanka Cricket: ਸ਼੍ਰੀਲੰਕਾ ਦੇ ਰਹੱਸਮਈ ਗੇਂਦਬਾਜ਼ ਅਜੰਤਾ ਮੈਂਡਿਸ ਨੇ ਹਰ ਤਰ੍ਹਾਂ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮੈਂਡਿਸ 34 ਸਾਲ ਦਾ ਹਨ ਅਤੇ 2015 ਤੋਂ ਬਾਅਦ ਸ਼੍ਰੀਲੰਕਾ ਦੀ ਰਾਸ਼ਟਰੀ ਟੀਮ ਵਿੱਚ ਵਾਪਸੀ ਨਹੀਂ ਕਰ ਸਕੇ। ਮੈਂਡਿਸ 2015 ਤੋਂ ਘਰੇਲੂ ਕ੍ਰਿਕਟ ਖੇਡ ਰਹੇ ਹਨ, ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਟੀਮ ਵਿੱਚ ਨਾ ਚੁਣੇ ਜਾਣ ਤੋਂ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।

 

ਮੈਂਡਿਸ ਨੇ ਸ਼੍ਰੀਲੰਕਾ ਲਈ 19 ਟੈਸਟ, 87 ਵਨ ਡੇਅ ਇੰਟਰਨੈਸ਼ਨਲ ਮੈਚ ਅਤੇ 39 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਮੈਂਡਿਸ ਨੇ ਆਪਣੇ ਸੱਤ ਸਾਲਾਂ ਦੇ ਕਰੀਅਰ ਵਿੱਚ 70 ਟੈਸਟ ਵਿਕਟ ਲਏ ਹਨ। ਇਸ ਦੇ ਨਾਲ ਹੀ ਉਸ ਦੇ ਖਾਤੇ ਵਿੱਚ 218 ਵਿਕਟਾਂ ਹਨ ਜਿਸ ਵਿੱਚ ਵਨ ਡੇਅ ਇੰਟਰਨੈਸ਼ਨਲ ਅਤੇ ਟੀ-20 ਕੌਮਾਂਤਰੀ ਵੀ ਸ਼ਾਮਲ ਹੈ। 

 

ਮੈਂਡੀਸ ਨੇ ਆਪਣੀ ਸ਼ੁਰੂਆਤ ਤੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਨਸਨੀ ਮਚਾ ਦਿੱਤੀ ਸੀ। ਟੈਸਟ ਡੈਬਿਊ ਵਿੱਚ ਅੱਠ ਵਿਕਟਾਂ ਲਈਆਂ ਸਨ, ਉਥੇ ਪਹਿਲੇ ਇੱਕ ਰੋਜ਼ਾ ਇੰਟਰਨੈਸ਼ਨਲ ਵਿੱਚ ਤਿੰਨ ਅਤੇ ਪਹਿਲੇ ਟੀ20 ਅੰਤਰਰਾਸ਼ਟਰੀ ਵਿੱਚ ਉਨ੍ਹਾਂ ਨੇ ਚਾਰ ਵਿਕਟਾਂ ਲਈਆਂ ਸਨ।

 

ਮੈਂਡਿਸ ਇਕ ਰਹੱਸਮਈ ਗੇਂਦਬਾਜ਼ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਬੱਲੇਬਾਜ਼ ਆਸਾਨੀ ਨਾਲ ਉਸ ਦੀਆਂ ਗੇਂਦਾਂ ਨੂੰ ਨਹੀਂ ਸਮਝ ਸਕਦੇ ਸਨ। ਬੀਬੀਸੀ ਸਿੰਹਲਾ ਨੇ ਮੈਂਡਿਸ ਦੇ ਰਿਟਾਇਰਮੈਂਟ ਦੀ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ। ਮੈਂਡਿਸ ਦੁਨੀਆ ਦਾ ਇਕਲੌਤਾ ਗੇਂਦਬਾਜ਼ ਹੈ ਜਿਸ ਨੇ ਟੀ20 ਕੌਮਾਂਤਰੀ ਕ੍ਰਿਕਟ ਵਿੱਚ ਦੋ ਵਾਰ ਇਕ ਪਾਰੀ ਵਿੱਚ ਛੇ ਵਿਕਟਾਂ ਲਈਆਂ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka spinner Ajantha Mendis announces retirement from all forms of cricket