ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵਿਰੁੱਧ ਟੀ20 ਲੜੀ ਲਈ ਸ੍ਰੀਲੰਕਾ ਟੀਮ ਦਾ ਐਲਾਨ

ਭਾਰਤ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਲਈ ਮੰਗਲਵਾਰ ਨੂੰ ਸ੍ਰੀਲੰਕਾ ਟੀਮ ਦਾ ਐਲਾਨ ਕਰ ਦਿੱਤਾ ਗਿਆ। ਐਂਜਲੋ ਮੈਥਿਊਜ਼ ਦੀ 18 ਮਹੀਨੇ ਬਾਅਦ ਟੀ20 ਟੀਮ 'ਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਸੱਟ ਕਾਰਨ ਨਹੀਂ ਚੁਣੇ ਗਏ, ਜਦਕਿ ਸ਼ੇਹਾਨ ਜੈਸੂਰਿਆ ਨੂੰ ਬਾਹਰ ਕੀਤਾ ਗਿਆ ਹੈ। 
 

ਦੋਹਾਂ ਟੀਮਾਂ ਵਿਚਕਾਰ ਹੁਣ ਤਕ 16 ਟੀ20 ਮੈਚ ਖੇਡੇ ਗਏ ਹਨ, ਜਿਸ 'ਚ 11 ਭਾਰਤ, ਜਦਕਿ 5 ਮੈਚ ਸ੍ਰੀਲੰਕਾ ਨੇ ਜਿੱਤੇ ਹਨ। ਭਾਰਤੀ ਟੀਮ ਲੜੀ ਦੇ ਸਾਰੇ ਤਿੰਨ ਮੈਚ ਜਿੱਤ ਲੈਂਦੀ ਹੈ ਤਾਂ ਸ੍ਰੀਲੰਕਾ ਵਿਰੁੱਧ ਸੱਭ ਤੋਂ ਵੱਧ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ 'ਚ ਹੋਵੇਗਾ।
 

 

ਲੜੀ ਦਾ ਦੂਜਾ ਮੁਕਾਬਲਾ 7 ਜਨਵਰੀ ਇੰਦੌਰ ਅਤੇ ਤੀਜਾ ਮੁਕਾਬਲਾ 10 ਜਨਵਰੀ ਨੂੰ ਪੁਣੇ ਵਿਖੇ ਖੇਡਿਆ ਜਾਵੇਗਾ। ਸ਼੍ਰੀਲੰਕਾ ਟੀਮ ਲਸਿਥ ਮਲਿੰਗਾ ਦੀ ਅਗਵਾਈ 'ਚ ਭਾਰਤ ਖਿਲਾਫ ਸੀਰੀਜ਼ ਦਾ ਆਗਾਜ਼ ਕਰੇਗੀ।  
 

ਸ੍ਰੀਲੰਕਾ ਟੀਮ :
ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਗੁਨਾਤਿਲਕਾ, ਅਵਿਸ਼ਕਾ ਫਰਨਾਂਨਡੋ, ਰਾਜਪਕਸਾ, ਫਰਨਾਂਨਡੋ, ਸ਼ਨਾਕਾ, ਮੈਥਿਊਜ਼, ਡਿਕਵੇਲਾ, ਕੁਸ਼ਲ ਮੈਂਡਿਸ, ਹਸਾਰੰਗੇ, ਸੰਦਾਕਨ, ਧਨੰਨਜੈ, ਕੁਮਾਰਾ, ਇਸੁਰੂ ਉਡਾਨਾ, ਕਾਸੁਨ ਰਜਿਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka T20I squad for 2020 India tour