ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਨੇ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਿਰਾਇਆ

ਸ੍ਰੀਲੰਕਾ ਨੇ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਿਰਾਇਆ

ਵਿਸ਼ਵ ਕੱਪ 2019 ਦਾ 39ਵਾਂ ਮੈਚ ਸ੍ਰੀਲੰਕਾ ਅਤੇ ਵੈਸਟਇੰਡੀਜ ਵਿਚਕਾਰ ਖੇਡਿਆ ਗਿਆ। ਇਹ ਮੈਚ ਚੇਸਟਰ ਲੀ ਸਟਰੀਟ ਵਿਚ ਖੇਡਿਆ ਗਿਆ। ਸ੍ਰੀਲੰਕਾ ਨੇ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ।

 

ਅੱਜ ਖੇਡੇ ਗਏ ਇਸ ਮੈਚ ਵਿਚ ਵੈਸਟਇੰਡੀਜ਼ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।  ਸ੍ਰੀਲੰਕਾ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 50 ਓਵਰਾਂ ਵਿਚ 338 ਦੌੜਾ ਬਣਾਕੇ ਵੈਸਟਇੰਡੀਜ਼ ਅੱਗੇ 339 ਦਾ ਟੀਚਾ ਰੱਖਿਆ।  ਦੂਜੇ ਪਾਸੇ ਵੈਸਟਇੰਡੀਜ 50 ਓਵਰਾਂ ਵਿਚ  311 ਦੌੜਾਂ ਹੀ ਬਣਾ ਸਕੀ, ਜਿਸ ਨਾਲ ਇਹ ਮੈਚ 23 ਦੌੜਾਂ ਨਾਲ ਹਾਰ ਗਈ।

 

ਵੈਸਟਇੰਡੀਜ ਵੱਲੋਂ ਬੱਲੇਬਾਜ਼ ਨਿਕੋਲਸ ਪੂਰ ਨੇ ਸ਼ਾਨਦਾਰੀ ਪਾਰੀ ਖੇਡੀ। ਫੇਬੀਅਨ ਏਲੇਨ ਨੇ ਵੀ ਸ਼ਾਨਦਾਰ ਅਰਧ ਸੈਂਕੜਾ ਲਗਾਇਆ, ਪ੍ਰੰਤੂ ਇਕ ਦੇ ਬਾਅਦ ਇਕ ਰਨ ਆਊਟ ਹੋਏ ਖਿਡਾਰੀਆਂ ਕਾਰਨ ਮੈਚ ਸ੍ਰੀਲੰਕਾ ਵੱਲ ਪਲਟ ਗਿਆ।

ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿਚ ਵਿਚ ਸ੍ਰੀਲੰਕਾ ਦਾ ਸਾਹਮਣਾ ਵੈਸਟਇੰਡੀਆ ਨਾਲ 8 ਵਾਰ ਹੋ ਚੁੱਇਕਆ ਹੈ, ਜਿਸ 6ਵਿਚ  4 ਵਾਰ ਵੈਸਟਇੰਡੀਜ ਅਤੇ 3 ਵਾਰ ਸ੍ਰੀਲੰਕਾ ਜਿੱਤੀ ਹੈ। ਜਦੋਂ ਕਿ ਇਕ ਮੈਚ ਸੁਰੱਖਿਆ ਕਾਰਨਾਂ ਕਰਕੇ ਰੱਦ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lanka won by 23 runs