ਅਗਲੀ ਕਹਾਣੀ

ਪਾਕਿ ਦੌਰੇ ਤੋਂ ਪਹਿਲਾਂ ਮਿਲੀ ਅੱਤਵਾਦੀ ਹਮਲੇ ਦੀ ਚੇਤਾਵਨੀ : ਸ੍ਰੀਲੰਕਾ ਕ੍ਰਿਕਟ ਬੋਰਡ

ਪਾਕਿ ਦੌਰੇ ਤੋਂ ਪਹਿਲਾਂ ਮਿਲੀ ਅੱਤਵਾਦੀ ਹਮਲੇ ਦੀ ਚੇਤਾਵਨੀ : ਸ੍ਰੀਲੰਕਾ ਕ੍ਰਿਕਟ ਬੋਰਡ

ਸ੍ਰੀਲੰਕਾ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਚੇਤਾਵਨੀ ਮਿਲੀ ਹੈ ਕਿ ਉਸਦੀ ਰਾਸ਼ਟਰੀ ਟੀਮ ਪਾਕਿਸਤਾਨ ਦੇ ਆਗਾਮੀ ਦੌਰੇ ਦੌਰਾਨ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣ ਸਕਦੀ ਹੈ।

 

ਸ੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਉਨ੍ਹਾਂ ਨੂੰ ਸਥਿਤੀ ਦਾ ਮੁੜ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਸੀਮਤ ਓਵਰਾਂ ਦੇ ਛੇ ਮੈਚਾਂ ਦੇ ਦੌਰੇ ਤੋਂ ਪਹਿਲਾਂ ਰਾਸ਼ਟਰੀ ਟੀਮ ਖਿਲਾਫ ਸੰਭਾਵਿਤ ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ। ਕ੍ਰਿਕਟ ਬੋਰਡ ਨੇ ਦੌਰਾ ਰੱਦ ਨਹੀਂ ਕੀਤਾ, ਪ੍ਰੰਤੂ ਕਿਹਾ ਕਿ ਸ੍ਰੀਲੰਕਾ ਸਰਕਾਰ ਦੀ ਅਥਾਰਟੀ ਤੋਂ ਸੁਰੱਖਿਆ ਸਥਿਤੀ ਦਾ ਮੁੜ ਮੁਲਾਂਕਣ ਕਰਵਾਇਆ ਜਾਵੇਗਾ।

 

ਸ੍ਰੀਲੰਕਾ ਦੀ ਕ੍ਰਿਕਟ ਟੀਮ ਮਾਰਚ 2009 ਵਿਚ ਵੀ ਪਾਕਿਸਤਾਨ ਦੇ ਲਾਹੌਰ ਵਿਚ ਟੈਸਟ ਮੈਚ ਦੌਰਾਨ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਈ ਸੀ। ਅੱਤਵਾਦੀਆਂ ਨੇ ਸ੍ਰੀਲੰਕਾ ਦੀ ਟੀਮ ਬਸ ਉਤੇ ਗੋਲੀਆਂ ਚਲਾਈਆਂ ਸਨ, ਜਿਸ ਵਿਚ ਟੀਮ ਦੇ ਛੇ ਖਿਡਾਰੀ ਜ਼ਖਮੀ ਹੋ ਗਏ ਸਨ, ਜਦੋਂ ਕਿ ਛੇ ਪੁਲਿਸ ਕਰਮਚਾਰੀ ਅਤੇ ਦੋ ਨਾਗਰਿਕ ਮਾਰੇ ਗਏ ਸਨ। ਦਸ ਸੀਨੀਅਰ ਖਿਡਾਰੀ ਪਹਿਲਾਂ ਹੀ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦੇ ਆਗਾਮੀ ਦੌਰੇ ਉਤੇ ਜਾਣ ਉਤੇ ਨਾਂਹ ਕਰ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sri Lankan cricket said warning of terrorist attack before Pakistan tour