ਕ੍ਰਿਸਟੀਆਨੋ ਰੋਨਾਲਡੋ ਦੇ ਵਿਆਹ ਦੀ ਵੱਡੀ ਖਬਰ ਸਾਹਮਣੇ ਆਈ ਹੈ. ਰੋਨਾਲਡੋ ਚੁੱਪਚਾਪ ਆਪਣੀ ਗਰਲਫਰੈਂਡ ਨਾਲ ਵਿਆਹ ਕਰਨ ਬਾਰੇ ਸੋਚ ਰਹੇ ਸਨ, ਪਰ ਖ਼ਬਰ ਲੰਬੇ ਸਮੇਂ ਤੱਕ ਜਨਤਕ ਹੋਣ ਬਚਾਈ ਨਹੀਂ ਜਾ ਸਕੀ।
ਪੁਰਤਗਾਲ ਦੇ ਇੱਕ ਪ੍ਰਮੁੱਖ ਅਖ਼ਬਾਰ ਅਨੁਸਾਰ 33 ਸਾਲਾ ਰੋਨਾਲਡੋ ਨੇ ਆਪਣੀ ਪ੍ਰੇਮਿਕਾ ਰੋਡਰੀਗੇਜ਼ ਨੂੰ ਪਰਪੋਜ਼ ਕੀਤਾ ਹੈ, ਦੋਵੇਂ ਪਿਛਲੇ ਦੋ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਤੇ ਰੋਡਰੀਗੇਜ਼ ਨੇ ਵੀ ਸਟਾਰ ਫੁਟਬਾਲਰ ਨੂੰ ਹਾਂ ਕਹਿ ਦਿੱਤੀ ਹੈ.
।
ਅਖ਼ਬਾਰ ਨੇ ਅੱਗੇ ਦੱਸਿਆ ਕਿ ਰੋਡਰੀਗੇਜ਼ ਨੇ ਵਿਆਹ ਦੇ ਕੱਪੜੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਦੋਵੇਂ ਕਾਫ਼ੀ ਸਮੇਂ ਤੋਂ ਇਕੱਠੇ ਰਹਿ ਰਹੇ ਹਨ ਤੇ ਉਨ੍ਹਾਂ ਦੀ ਇਕ ਬੇਟੀ ਅਲਾਨਾ ਮਾਰਟੀਨਾ ਹੈ, ਜੋ ਪਿਛਲੇ ਸਾਲ ਨਵੰਬਰ ਵਿਚ ਪੈਦਾ ਹੋਈ ਸੀ।