ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਟਾਰ ਫ਼ੁੱਟਬਾਲਰ ਰੋਨਾਲਡੋ ਨੇ ਖ਼ਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

ਸਟਾਰ ਫ਼ੁੱਟਬਾਲਰ ਰੋਨਾਲਡੋ ਨੇ ਖ਼ਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

ਸਟਾਰ ਫ਼ੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖ਼ਰੀਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰੋਨਾਲਡੋ ਨੇ ਬੁਗਾਤੀ ਲਾ ਵੋਇਤੂਰ ਨੋਇਰੇ ਕਾਰ ਖ਼ਰੀਦੀ ਹੈ। ਉਂਝ ਬੁਗਾਤੀ ਕੰਪਨੀ ਨੇ ਇਸ ਕਾਰ ਦੇ ਖ਼ਰੀਦਦਾਰ ਦੀ ਪਛਾਣ ਨਹੀਂ ਦੱਸੀ।

 

 

ਸਪੇਨਿਸ਼ ਸਪੋਰਟਸ ਮੈਗਜ਼ੀਨ ‘ਡੇਲੀ ਮਾਰਕਾ’ ਮੁਤਾਬਕ ਇਸ ਕਾਰ ਦੇ ਮਾਲਕ ਪੁਰਤਗਾਲੀ ਫ਼ੁੱਟਬਾਲਰ ਹਨ, ਜੋ ਇਟੈਲੀਅਨ ਲੀਗ ਸੀਰੀਜ਼ ਏ ਵਿੱਚ ਖੇਡਦੇ ਹਨ। ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਫ਼ਾਕਸਵੈਗਨ ਗਰੁੱਪ ਦੇ ਸਾਬਕਾ ਚੇਅਰਮੈਨ ਫ਼ੇਰੀਨਨ ਪੀਏਚ ਨੇ ਇਹ ਕਾਰ ਖ਼ਰੀਦੀ ਹੈ।

 

 

‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਇਸ ਕਾਰ ਨੂੰ ਪਹਿਲੀ ਵਾਰ ਇਸੇ ਵਰ੍ਹੇ ਜਨੇਵਾ ਦੇ ਮੋਟਰ ਸ਼ੋਅ ਵਿੱਚ ਵਿਖਾਇਆ ਗਿਆ ਸੀ। ਰੋਨਾਲਡੋ ਨੇ ਇਹ ਕਾਰ ਖ਼ਰੀਦਣ ਲਈ 1.1 ਕਰੋੜ ਯੂਰੋ ਭਾਵ 86 ਕਰੋੜ ਭਾਰਤੀ ਰੁਪਏ ਖ਼ਰਚ ਕੀਤੇ ਹਨ।

 

 

ਰੋਨਾਲਡੋ ਨੂੰ ਇਹ ਕਾਰ ਸਾਲ 2021 ਵਿੱਚ ਜਾ ਕੇ ਮਿਲੇਗੀ ਕਿਉਂਕਿ ਕੰਪਨੀ ਹਾਲੇ ਵੀ ਇਸ ਦੇ ਪ੍ਰੋਟੋਟਾਈਪ ਦੇ ਕੁਝ ਹਿੱਸੇ ਨੂੰ ਅੰਤਿਮ ਛੋਹਾਂ ਦੇ ਰਹੀ ਹੈ। ਬੁਗਾਤੀ ਦੀ ਇਸ ਕਾਰ ਦਾ ਡਿਜ਼ਾਇਨ 1936 ਤੇ 1938 ਵਿੱਚ ਬਣੀ ਉਸ ਦੇ ਟਾਈਪ 57 ਐੱਸਸੀ ਐਟਲਾਂਟਿਕ ਦੇ ਮਾਡਲ ਵਰਗਾ ਹੈ। ਬੁਗਾਤੀ ਲਾ ਵੋਇਤੂਰ ਵਿੱਚ 8.0 ਲਿਟਰ ਟਰਬੋਚਾਰਜਡ ਡਬਲਿਊ–16 ਇੰਜਣ ਹੈ, ਜੋ 260 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Star Footballer Ronaldo purchased world s costliest car