ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 'ਚ ਨਜ਼ਰ ਆ ਸਕਦੀ ਹੈ ਜੰਮੂ ਅਤੇ ਕਸ਼ਮੀਰ ਦੀ ਟੀਮ

ਜੰਮੂ ਅਤੇ ਕਸ਼ਮੀਰ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਟੀਮ ਉਤਾਰਣ ਦੀ ਤਿਆਰੀ 'ਚ

ਕ੍ਰਿਕੇਟ ਛੇਤੀ ਹੀ ਜੰਮੂ ਅਤੇ ਕਸ਼ਮੀਰ ਵੱਲ ਪਰਤ ਸਕਦਾ ਹੈ ਕਿਉਂਕਿ ਸੂਬੇ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਕਿ ਰਾਜ ਦੇ ਅਧਿਕਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨਾਲ  ਸੂਬੇ ਦੀ ਆਪਣੀ ਟੀਮ ਲਿਆਉਣ ਲਈ ਗੱਲ ਕਰ ਰਹੇ ਹਨ.

 

ਮਲਿਕ ਨੇ ਕਿਹਾ ਕਿ ਉਹ ਆਈਪੀਐਲ ਦੇ ਚੇਅਰਮੈਨ ਰਾਜੀਵ ਸ਼ੁਕਲਾ ਨਾਲ ਸੰਪਰਕ ਵਿੱਚ ਹਨ ਅਤੇ ਸੂਬਾ ਪ੍ਰਸ਼ਾਸਨ ਜੰਮੂ ਅਤੇ ਕਸ਼ਮੀਰ ਦੀ ਟੀਮ ਲਿਆਉਣ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਘਾਟੀ ਵਿੱਚ ਕੁਝ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕੀਤੀ ਜਾ ਸਕੇ।

 

ਮਲਿਕ ਨੇ ਕਿਹਾ, "ਮੈਂ ਆਈਪੀਐਲ ਦੇ ਮੁਖੀ ਰਾਜੀਵ ਸ਼ੁਕਲਾ ਨਾਲ ਜੰਮੂ-ਕਸ਼ਮੀਰ ਲਈ ਆਈਪੀਐਲ ਦੀ ਟੀਮ ਬਣਾਉਣ ਦੇ ਵਿਚਾਰ 'ਤੇ ਕੰਮ ਕਰ ਰਿਹਾ ਹਾਂ। ਜਲਦੀ ਹੀ ਜੰਮੂ-ਕਸ਼ਮੀਰ ਵਿਚ ਆਈਪੀਐਲ ਮੈਚ ਖੇਡੇ ਜਾਣਗੇ। "

 

ਜੰਮੂ ਅਤੇ ਕਸ਼ਮੀਰ ਰਾਜ ਨੇ ਤਿੰਨ ਕ੍ਰਿਕਟਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਆਈਪੀਐਲ ਵਿਚ ਹਿੱਸਾ ਲਿਆ ਹੈ ਪਰ ਰਾਜ ਵਿੱਚ ਉਨ੍ਹਾਂ ਦੀ ਆਪਣੀ ਕੋਈ ਟੀਮ ਨਹੀਂ ਹੈ। ਪਰਵੇਜ਼ ਰਸੂਲ ਨੇ ਟੂਰਨਾਮੈਂਟ ਵਿਚ 11 ਮੈਚ ਖੇਡੇ ਜਦੋਂ ਕਿ ਮਨਜ਼ੂਰ ਅਹਿਮਦ ਡਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 2018 ਦੇ ਸੀਜ਼ਨ ਲਈ 20 ਲੱਖ ਰੁਪਏ ਵਿੱਚ ਖਰੀਦਿਆ।

 

ਜੰਮੂ ਦੇ ਮੂਲ ਨਿਵਾਸੀ ਮਿਥੁਨ ਮਨਹਾਸ ਵੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਈ ਟੀਮਾਂ ਲਈ ਖੇਡੇ ਹਨ। ਮਨਹਾਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਲਈ ਕਿੰਗਜ਼ ਇਲੈਵਨ ਪੰਜਾਬ ਦਾ ਸਹਾਇਕ ਕੋਚ ਵੀ ਨਿਯੁਕਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:state authorities are working with the Indian Premier League to field a team of Jammu and Kashmir