ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਲਾਨ ਸ਼ਾਹ ਕੱਪ : ਭਾਰਤ ਨੇ ਪੋਲੈਂਡ ਨੂੰ 10–0 ਨਾਲ ਹਰਾਇਆ

ਅਜਲਾਨ ਸ਼ਾਹ ਕੱਪ : ਭਾਰਤ ਨੇ ਪੋਲੈਂਡ ਨੂੰ 10–0 ਨਾਲ ਹਰਾਇਆ

ਚੰਗਾ ਪ੍ਰਦਰਸ਼ਨ ਕਰ ਰਹੇ ਸਟ੍ਰਾਈਕਰ ਮਨਦੀਪ ਸਿੰਘ ਦੀ ਦਮਦਾਰ ਖੇਡ ਨਾਲ ਭਾਰਤ ਨੇ ਸੁਲਤਾਨ ਅਜਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਪੋਲੈਂਡ ਨੂੰ 10–0 ਨਾਲ ਕਰਾਰੀ ਹਾਰ ਦਿੱਤੀ। ਭਾਰਤ ਹਾਕੀ ਟੀਮ ਪਹਿਲਾਂ ਹੀ ਟੂਰਨਾਮੈਂਟ ਦੇ ਫਾਈਨਲ ਵਿਚ ਆਪਣੀ ਥਾਂ ਸੁਰੱਖਿਅਤ ਕਰ ਚੁੱਕੀ ਹੈ, ਜੋ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

 

ਭਾਰਤੀ ਟੀਮ ਨੇ ਪੋਲੈਂਡ ਖਿਲਾਫ ਆਕ੍ਰਾਮਕਤਾ ਬਰਕਰਾਰ ਰੱਖਦੇ ਹੋਏ ਵੱਡੀ ਜਿੱਤ ਦਰਜ ਕੀਤੀ ਹੈ। ਮੈਚ ਦਾ ਦੂਜਾ ਕੁਆਟਰ ਭਾਰਤ ਲਈ ਸਭ ਤੋਂ ਸਫਲ ਰਿਹਾ ਜਿਸ ਵਿਚ ਟੀਮ ਨੇ 10 ਗੋਲ ਕੀਤੇ।  ਮੱਧ ਤੱਕ ਭਾਰਤੀ ਟੀਮ 6–0 ਨਾਲ ਅੱਗੇ ਸੀ, ਜਦੋਂ ਕਿ ਅੰਤਿਮ 30 ਮਿੰਟ ਦੀ ਖੇਡ ਵਿਚ ਟੀਮ ਨੇ 4 ਹੋਰ ਗੋਲ ਕੀਤੇ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ ਹੁਣ ਤੱਕ ਕੋਈ ਮੈਚ ਨਹੀਂ ਗੁਆਇਆ।

 

 

ਮਨਦੀਪ ਸਿੰਘ ਟੂਰਨਾਮੈਂਟ ਵਿਚ ਹੁਣ ਤੱਕ ਕਰ ਚੁੱਕੇ ਨੇ 7 ਗੋਲ

 

ਟੂਰਨਾਮੈਂਟ ਦੇ ਇਤਿਹਾਸ ਵਿਚ ਇਹ ਪੰਜਵੀਂ ਵਾਰ ਹੈ ਜਦੋਂ ਭਾਰਤੀ ਟੀਮ ਬਿਨਾਂ ਕੋਈ ਮੈਚ ਗੁਆਏ ਫਾਈਨਲ ਵਿਚ ਪਹੁੰਚੀ ਹੋਵੇ। ਟੀਮ ਨੇ ਪੰਜ ਮੈਚਾਂ ਵਿਚ ਚਾਰ ਜਿੱਤੇ ਅਤੇ ਇਕ ਡਰਾਅ ਨਾਲ 13 ਅੰਕ ਲਏ। ਮਨਦੀਪ ਨੇ ਮੈਚ ਦੇ 50ਵੇਂ ਅਤੇ 51ਵੇਂ ਮਿੰਟ ਵਿਚ ਲਗਾਤਾਰ 2 ਗੋਲ ਕੀਤੇ ਜਿਸ ਨਾਲ 23 ਸਾਲ ਦੇ ਇਸ  ਖਿਡਾਰੀ ਦੀ ਟੂਰਨਾਮੈਂਟ ਵਿਚ ਗੋਲਾਂ ਦੀ ਗਿਣਤੀ 7 ਹੋ ਗਈ ਹੈ। ਉਨ੍ਹਾਂ ਬੁੱਧਵਾਰ ਨੂੰ ਕੈਨੇਡਾ ਉਤੇ ਭਾਰਤ ਦੀ 7–3 ਨਾਲ ਜਿੱਤ ਵਿਚ ਹੈਟ੍ਰਿਕ ਬਣਾਈ ਸੀ। ਮਨਦੀਪ ਤੋਂ ਇਲਾਵਾ ਵਰੁਣ ਕੁਮਾਰ (18ਵੇਂ ਅਤੇ 25ਵੇਂ ਮਿੰਟ) ਨੇ ਵੀ 2 ਗੋਲ ਕੀਤੇ ਜਦੋਂ ਵਿਵੇਕ ਪ੍ਰਸਾਦ (ਪਹਿਲਾਂ), ਸੁਮਿਤ ਕੁਮਾਰ (ਸੱਤਵੇਂ), ਸੁਰਿੰਦਰ ਕੁਮਾਰ (19ਵੇਂ), ਸਿਮਰਨਜੀਤ ਸਿੰਘ (29ਵੇਂ), ਨੀਲਾਂਕਾਂਤਾ ਸ਼ਰਮਾ (36ਵੇਂ) ਅਤੇ ਅਮਿਤ ਰੋਹਿਤਦਾਸ (55ਵੇਂ) ਨੇ ਭਾਰਤ ਲਈ ਇਕ–ਇਕ ਗੋਲ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sultan Azlan Shah Cup Hockey Tournament 2019 India beat Poland by 10 and 0 margin in its last league match