ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੀਲ ਗਾਵਸਕਰ ਨੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀ ਪਤਨੀ ਨਾਲ ਕੀਤੀ ਮੁਲਾਕਾਤ

ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਕੇਂਟਕੀ ਵਿੱਚ ਮਰਹੂਮ ਮੁੱਕੇਬਾਜ਼ ਮੁਹੰਮਦ ਅਲੀ ਦੀ ਪਤਨੀ ਲੋਨੀ ਅਲੀ ਅਤੇ ਲੁਇਸਵਿਲੇ ਦੇ ਮੇਅਰ ਗ੍ਰੇਗ ਫਿਸ਼ਰ ਨਾਲ ਮੁਲਾਕਾਤ ਕੀਤੀ। 

 

ਇਸ ਸਮੇਂ ਦੌਰਾਨ ਗਾਵਸਕਰ ਨੇ ਵੱਕਾਰੀ ਮੁਹੰਮਦ ਅਲੀ ਕੇਂਦਰ ਵਿੱਚ ਇੱਕ ਕ੍ਰਿਕਟ ਅਜਾਇਬ ਘਰ ਖੋਲ੍ਹਣ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਗਾਵਸਕਰ ਨੇ ਪ੍ਰਸਤਾਵਿਤ ਕ੍ਰਿਕਟ ਅਜਾਇਬ ਘਰ ਨੂੰ ਆਪਣੀਆਂ ਕੁਝ ਯਾਦਗਾਰਾਂ ਦਾਨ ਕਰਨ ਲਈ ਸਹਿਮਤੀ ਦਿੱਤੀ ਹੈ।

 

 

 

ਫਿਸ਼ਰ ਅਤੇ ਲੁਇਸਵਿਲੇ ਸਪੋਰਟਸ ਕਮਿਸ਼ਨ ਬੋਰਡ ਦੇ ਮੈਂਬਰ ਜੈ ਬੋਕੇ ਲੁਇਸਵਿਲੇ ਨੂੰ ਅਮਰੀਕਾ ਵਿੱਚ ਕ੍ਰਿਕਟ ਦਾ ਮੁੱਖ ਕੇਂਦਰ ਬਣਾਉਣਾ ਚਾਹੁੰਦੇ ਹਨ ਅਤੇ ਇਹ ਕਦਮ ਉਸੇ ਦਾ ਹਿੱਸਾ ਹੈ। 

 

ਲੁਇਸਵਿਲੇ ਵਿੱਚ ਸਥਿਤ ‘ਸੁਨੀਲ ਗਾਵਸਕਰ ਕ੍ਰਿਕਟ ਫੀਲਡ’ ਲੁਇਸਵਿਲੇ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਪ੍ਰਸਤਾਵਿਤ ਕ੍ਰਿਕਟ ਅਜਾਇਬ ਘਰ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ ਸਾਬਕਾ ਖਿਡਾਰੀ ਦਾ ਦੂਸਰਾ ਵਤਨ ਕਿਹਾ ਜਾ ਸਕਦਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Gavaskar met Loni Ali in USA the wife of Great Boxer Muhammad Ali