ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਟੀਮ ਦੀ 'ਸੁਪਰ ਫੈਨ' ਚਾਰੂਲਤਾ ਪਟੇਲ ਦਾ ਦੇਹਾਂਤ

ਭਾਰਕੀ ਕ੍ਰਿਕਟ ਟੀਮ ਦੀ 87 ਸਾਲਾ 'ਸੁਪਰ ਫੈਨ' ਚਾਰੂਲਤਾ ਪਟੇਲ ਦਾ ਦੇਹਾਂਤ ਹੋ ਗਿਆ। ਵਿਸ਼ਵ ਕੱਪ 2019 ਦੌਰਾਨ ਬੰਗਲਾਦੇਸ਼ ਵਿਰੁੱਧ ਮੈਚ 'ਚ ਉਹ ਭਾਰਤੀ ਕ੍ਰਿਕਟਰਾਂ ਦਾ ਸਮਰਖਨ ਕਰਨ ਸਟੇਡੀਅਮ ਪਹੁੰਚੀ ਸੀ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਈ ਕ੍ਰਿਕਟਰਾਂ ਨੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋਏ ਸਨ। 
 

ਚਾਰੂਲਤਾ ਨੂੰ ਕ੍ਰਿਕਟ ਦਾਦੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਚਾਰੂਲਤਾ ਦੇ ਦਿਹਾਂਤ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
 

 

ਬੀ.ਸੀ.ਸੀ.ਆਈ. ਨੇ ਟਵੀਟ ਕਰ ਕੇ ਕਿਹਾ, "ਇੰਡੀਆ ਦੀ ਸੁਪਰ ਫੈਨ ਚਾਰੂਲਤਾ ਪਟੇਲ ਜੀ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ। ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਮਰਪਣ ਸਾਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।"
 

ਇਸ ਟਵੀਟ ਦੇ ਨਾਲ ਬੀ.ਸੀ.ਸੀ.ਆਈ. ਨੇ ਵਿਰਾਟ ਦੀ ਚਾਰੂਲਤਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ। ਦੱਸ ਦਈਏ ਕਿ ਚਾਰੂਲਤਾ ਟੀਮ ਇੰਡੀਆ ਦੀ ਜ਼ਬਰਦਸਤ ਫੈਨ ਸੀ। ਵਰਲਡ ਕੱਪ ਦੌਰਾਨ ਉਹ ਭਾਰਤੀ ਖਿਡਾਰੀਆਂ ਨੂੰ ਖੂਬ ਚੀਅਰ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਤਸਵੀਰ ਕਈ ਵਾਰ ਸਟੇਡੀਅਮ ਵਿਚ ਲੱਗੀ ਵੱਡੀ ਸਕ੍ਰੀਨ 'ਤੇ ਦਿਖਾਈ ਦਿੱਤੀ। ਹਰ ਕੋਈ ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦੀ ਦੀਵਨਾਗੀ ਦਾ ਮੁਰੀਦ ਹੋ ਗਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Super Fan Of Indian Cricket Team Charulata Patel Passes Away