ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰੇਸ਼ ਰੈਨਾ ਨੇ ਟੀ-20 ਵਿਸ਼ਵ ਕੱਪ ਦੀ ਨਹੀਂ ਛੱਡੀ ਉਮੀਦ, IPL ਨੂੰ ਦੱਸਿਆ ਮੰਚ

ਆਸਟਰੇਲੀਆ ਵਿੱਚ ਆਈਸੀਸੀ ਟੀ-20 ਵਰਲਡ ਕੱਪ 2020 ਤੋਂ ਪਹਿਲਾਂ ਅਜੇ ਬਹੁਤ ਲੰਮਾ ਸਮਾਂ ਬਾਕੀ ਹੈ। ਸੁਰੇਸ਼ ਰੈਨਾ ਇਕ ਮਹਾਨ ਖਿਡਾਰੀ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਦੀ ਉਮੀਦ ਹੈ। ਅਗਸਤ ਵਿੱਚ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਸੀ। ਵਿਸਫੋਟਕ ਖੱਬੇ ਹੱਥ ਦੇ ਬੱਲੇਬਾਜ਼ ਦਾ ਕਹਿਣਾ ਹੈ ਕਿ ਉਹ ਲਗਾਤਾਰ ਠੀਕ ਹੋ ਰਹੇ ਹਨ ਅਤੇ ਉਹ ਆਈਪੀਐਲ ਦੇ 13ਵੇਂ ਐਡੀਸ਼ਨ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ।

 

ਸੁਰੇਸ਼ ਰੈਨਾ ਨੇ ਟਾਈਮਜ਼ ਆਫ਼ ਇੰਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਪਣੀ ਸਰੀਰਕ ਤੰਦਰੁਸਤੀ ਅਤੇ ਅੰਤਰਰਾਸ਼ਟਰੀ ਭਵਿੱਖ ਬਾਰੇ ਗੱਲ ਕੀਤੀ। ਕਈ ਮਹੀਨਿਆਂ ਤੋਂ ਕ੍ਰਿਕਟ ਤੋਂ ਬਾਹਰ ਰਹੇ ਰੈਨਾ ਨੇ ਮੰਨਿਆ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਲਈ ਆਈਪੀਐਲ ਨੂੰ ਇੱਕ ਮੰਚ ਮੰਨ ਰਹੇ ਹਨ।


ਉਨ੍ਹਾਂ ਕਿਹਾ ਕਿ ਹਾਲਾਂਕਿ ਅਜੇ ਕੁਝ ਵੀ ਕਹਿਣਾ ਛੇਤੀ ਹੋਵੇਗੀ ਪਰ ਮੈਂ ਹਮੇਸ਼ਾ ਕ੍ਰਿਕਟ ਦਾ ਅਨੰਦ ਲਿਆ ਹੈ। ਮੈਨੂੰ ਕਦੇ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਮੈਂ ਕਿੱਥੇ ਕ੍ਰਿਕਟ ਖੇਡ ਰਿਹਾ ਹਾਂ। ਮੈਂ ਆਪਣਾ ਕੋਈ ਟੀਚਾ ਨਿਰਧਾਰਤ ਨਹੀਂ ਕੀਤਾ ਹੈ। 

 

ਮੈਂ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਯੋਗ ਹਾਂ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਮੈਂ ਕਿਸ ਰਾਹ ਜਾ ਰਿਹਾ ਹਾਂ। ਜੇ ਮੇਰਾ ਗੋਡਾ ਠੀਕ ਰਹਿੰਦਾ ਹੈ ਅਤੇ ਮੈਂ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਹਾਂ, ਤਾਂ ਮੇਰੇ ਕੋਲ ਕ੍ਰਿਕਟ ਖੇਡਣ ਲਈ ਹੋਰ 2-3 ਸਾਲ ਹੋਣਗੇ। ਇਸ ਤੋਂ ਬਾਅਦ ਟੀ -20 ਵਿਸ਼ਵ ਕੱਪ ਹੋਵੇਗਾ। ਮੈਂ ਟੀ-20 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suresh Raina not giving up on T20 World Cup hopes